ਨਿਊਯਾਰਕ, 13 ਫਰਵਰੀ

ਭਾਰਤੀ ਮੂਲ ਦੇ ਦੋ ਵਿਅਕਤੀਆਂ ’ਤੇ ਫ਼ਰਜ਼ੀ ਹਥਿਆਰਬੰਦ ਲੁੱਟ ਅਤੇ ਵੀਜ਼ਾ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਰਾਮਭਾਈ ਪਟੇਲ (36) ਅਤੇ ਬਲਵਿੰਦਰ ਸਿੰਘ (39) ਨੂੰ ਬੋਸਟਨ ਵਿੱਚ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਰਾਮਭਾਈ ਪਟੇਲ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਿਆਟਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁਕੱਦਮੇ ਦੀ ਸੁਣਵਾਈ ਤੱਕ ਹਿਰਾਸਤ ’ਚ ਰੱਖਿਆ ਗਿਆ ਸੀ। ਬਲਵਿੰਦਰ ਸਿੰਘ ਨੂੰ ਇੱਥੇ ਕੁਈਨਜ਼ ਵਿੱਚ ਉਸੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦਸੰਬਰ 2023 ਵਿੱਚ ਸ਼ੁਰੂਆਤੀ ਪੇਸ਼ੀ ਤੋਂ ਬਾਅਦ ਕੁਝ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ। ਦੋਸ਼ਾਂ ਮੁਤਾਬਕ 2023 ’ਚ ਪਟੇਲ ਅਤੇ ਬਲਵਿੰਦਰ ਸਿੰਘ ਅਤੇ ਹੋਰਾਂ ਨੇ ਅਮਰੀਕਾ ਕਈ ਹਿੱਸਿਆਂ ਵਿੱਚ ਘੱਟੋ-ਘੱਟ 9 ਸ਼ਰਾਬ ਦੇ ਸਟੋਰਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਵਿੱਚ ਹਥਿਆਰਬੰਦ ਡਕੈਤੀ ਕਰਨ ਦੀ ਸਾਜ਼ਿਸ਼ ਰਚੀ ਸੀ। ਦੋਸ਼ ਹੈ ਕਿ ਲੁੱਟ ਨੂੰ ਅੰਜਾਮ ਦੇਣ ਦਾ ਮਕਸਦ ਇਹ ਸਾਬਤ ਕਰਨਾ ਸੀ ਕਿ ਪੀੜਤ ਹਿੰਸਕ ਜੁਰਮ ਦਾ ਸ਼ਿਕਾਰ ਹੋਏ ਹਨ ਤਾਂ ਜੋ ਉਹ ਯੂ ਨਾਨ-ਇਮੀਗ੍ਰੇਸ਼ਨ (ਯੂ ਵੀਜ਼ਾ) ਲਈ ਅਪਲਾਈ ਕਰ ਸਕਣ। ਵੀਜ਼ਾ ਧੋਖਧੜੀ ਦਾ ਦੋਸ਼ ਸਾਬਤ ਹੋਣ ’ਤੇ 5 ਸਾਲ ਦੀ ਕੈਦ, 3 ਸਾਲ ਦੀ ਨਿਗਰਾਨੀ ਹੇਠ ਰਿਹਾਈ ਤੇ 250000 ਅਮਰੀਕੀ ਡਾਲਰ ਜੁਰਮਾਨਾ ਹੋ ਸਕਦਾ ਹੈ।

LEAVE A REPLY

Please enter your comment!
Please enter your name here