ਨਵੀਂ ਦਿੱਲੀ, 24 ਮਾਰਚ

ਦਿੱਲੀ ਦੇ ਨਰੇਲਾ ਵਿੱਚ ਅੱਜ ਦੁਪਹਿਰ ਇਕ ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਘਟਨਾ ਨਰੇਲਾ ਦੇ ਭੋਰਗੜ੍ਹ ਸਨਅਤੀ ਇਲਾਕੇ ਵਿੱਚ ਵਾਪਰੀ। ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਬੁਝਾਉਣ ਲਈ ਕੁੱਲ 25 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੁੱਝ 25-26 ਫਾਇਰ ਟੈਂਡਰਾਂ ਰਾਹੀਂ ਅੱਗ ਬੁਝਾਈ ਗਈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਨਰੇਲਾ ਡੀਐਸਆਈਆਈਡੀਸੀ ਇੰਡਸਟਰੀਅਲ ਏਰੀਆ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਫੈਕਟਰੀ ਵਿੱਚ ਜੁੱਤੀਆਂ ਬਣਦੀਆਂ ਹਨ। ਅੱਜ ਦੇ ਦਿਨ ਫੈਕਟਰੀ ਬੰਦ ਰਹਿੰਦੀ ਹੈ ਇਸ ਲਈ ਫੈਕਟਰੀ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਸਿਰਫ ਇੱਕ ਗਾਰਡ ਮੌਜੂਦ ਸੀ ਜੋ ਸੁਰੱਖਿਅਤ ਹੈ। ਸਾਨੂੰ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।’’

LEAVE A REPLY

Please enter your comment!
Please enter your name here