ਪੱਤਰ ਪ੍ਰੇਰਕ

ਪਿਹੋਵਾ, 20 ਜੁਲਾਈ

ਜ਼ਿਲ੍ਹਾ ਟਾਊਨ ਪਲੈਨਰ ਵਿਭਾਗ ਦੀ ਟੀਮ ਨੇ ਗਲੇਡਵਾ ਰੋਡ ‘ਤੇ ਬਣੀਆਂ ਨਾਜਾਇਜ਼ ਕਾਲੋਨੀਆਂ ‘ਤੇ ਭੰਨਤੋੜ ਦੀ ਕਾਰਵਾਈ ਆਰੰਭੀ ਹੈ। ਇਸ ਨਾਲ ਪ੍ਰਾਪਰਟੀ ਡੀਲਰਾਂ ਵਿਚ ਹਲਚਲ ਪੈਦਾ ਹੋ ਗਈ ਹੈ। ਪ੍ਰਾਪਰਟੀ ਡੀਲਰ ਕਾਰਵਾਈ ਨੂੰ ਰੋਕਣ ਲਈ ਸਿਫਾਰਸ਼ਾਂ ਕਰ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਮੌਕੇ ‘ਤੇ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਜ਼ਿਲ੍ਹਾ ਕਸਬਾ ਯੋਜਨਾਕਾਰ ਸਤੀਸ਼ ਪੂਨੀਆ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਸਾਲਾਂ ਵਿੱਚ ਵਿਭਾਗ ਨੂੰ ਇਸ ਸੜਕ ‘ਤੇ ਨਾਜਾਇਜ਼ ਕਾਲੋਨੀਆਂ ਕੱਟਣ ਦੇ ਕੰਮ ਬਾਰੇ ਜਾਣਕਾਰੀ ਮਿਲ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਪਰ ਇਸ ਦੇ ਬਾਵਜੂਦ ਉਸਾਰੀ ਦੇ ਕੰਮ ਵਿਚ ਕੋਈ ਕਮੀ ਨਹੀਂ ਆਈ ਅਤੇ ਨਾਜਾਇਜ਼ ਚਾਰ ਦੀਵਾਰੀ ਬਣਾਉਣ ਦਾ ਕੰਮ ਜਾਰੀ ਰਿਹਾ।

LEAVE A REPLY

Please enter your comment!
Please enter your name here