ਪੱਤਰ ਪ੍ਰੇਰਕ

ਜੀਂਦ, 10 ਜੂਨ

ਅਲੇਵਾ ਪਿੰਡ ਦੀ ਚਹਿਲ ਪੱਟੀ ਵਿੱਚ ਕੱਲ੍ਹ ਦੇਰ ਰਾਤ ਪਿੰਡ ਦੇ ਹੀ ਦੋ ਭਰਾਵਾਂ ਨੇ ਇੱਕ ਹੋਰ ਸਾਥੀ ਨਾਲ ਮਿਲ ਕੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਬਚਾਅ ਕਰਨ ਆਈ ਇੱਕ ਬਜ਼ੁਰਗ ਮਹਿਲਾ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਅਲੇਵਾ ਥਾਣਾ ਦੀ ਪੁਲੀਸ ਟੀਮ ਤੇ ਉਚਾਣਾ ਦੇ ਡੀਐੱਸਪੀ ਜਤਿੰਦਰ ਸਿੰਘ, ਸੀਆਈਏ ਮੁਖੀ ਮੁਨੀਸ਼ ਕੁਮਾਰ ਅਤੇ ਸੀਨ ਆਫ ਕ੍ਰਾਈਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਵਾਰਸਾਂ ਨੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਤੇ ਮਹਿਲਾ ਨੂੰ ਇਲਾਜ ਲਈ ਹਸਪਤਾਲ ਲਿਆਂਦਾ, ਜਿੱਥੇ ਅਲੇਵਾ ਵਾਸੀ ਕੁਲਦੀਪ (35) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਪਿੰਡ ਅਲੇਵਾ ਵਾਸੀ ਦੋ ਭਰਾਵਾਂ ਅਨਿਲ ਤੇ ਸੋਮਵੀਰ ਸਮੇਤ ਤਿੰਨ ਲੋਕਾਂ ਵਿਰੁੱਧ ਹੱਤਿਆ, ਜਾਨ ਲੇਵਾ ਹਮਲਾ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਵਾਰਸਾਂ ਨੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਲਾਸ਼ ਨੂੰ ਐਂਬੂਲੈਂਸ ਵਿੱਚ ਪਾ ਕੇ ਜੀਂਦ-ਅੰਸਧ ਰੋਡ ’ਤੇ ਜਾਮ ਲਗਾ ਦਿੱਤਾ, ਜੋ ਕਿ ਏਐੱਸਪੀ ਨੀਤਿਸ਼ ਅਗਰਵਾਲ ਦੁਆਰਾ ਸਮਝਾਉਣ ’ਤੇ ਲੋਕਾਂ ਨੇ ਜਾਮ ਖੋਲ੍ਹ ਦਿੱਤਾ।

LEAVE A REPLY

Please enter your comment!
Please enter your name here