ਪਤਨੀ ਦੇ ਕਾਤਲ ਨੂੰ ਉਮਰ ਕੈਦ

2


ਪੱਤਰ ਪ੍ਰੇਰਕ

ਜੀਂਦ, 8 ਅਕਤੂਬਰ 

ਇਲਾਕਾ ਥਾਨਾ ਗੜ੍ਹੀ ਨਿਵਾਸੀ ਸੇਵਾ ਰਾਮ ਉਰਫ ਚੇਲਾ ਨੂੰ ਪਤਨੀ ਦੀ ਹੱਤਿਆ ਦਾ ਦੋਸ਼ੀ ਮੰਨ ਕੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੇ ਨਾਲ 10 ਹਜ਼ਾਰ ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਨਾ ਗੜ੍ਹੀ ਪੁਲੀਸ ਨੂੰ 21 ਮਈ 2019 ਨੂੰ ਰਾਮਦੀਆ ਮੁੱਹਲਾ ਨਰਵਾਣਾ ਨਿਵਾਸੀ ਅਨਿਲ ਉਰਫ ਲੀਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਖ ਕਿਹਾ ਗਿਆ ਸੀ ਕਿ ਉਸਦੀ ਭੈਣ ਪਿੰਕੀ ਦਾ ਵਿਆਹ 2005 ਵਿੱਚ ਸੇਵਾ ਰਾਮ ਨਿਵਾਸੀ ਪਿੰਡ ਲੋਨ ਦੇ ਨਾਲ ਹੋਇਆ ਸੀ। ਉਸਦਾ ਪਤੀ ਉਸ ਉੱਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ।

ਜਾਣਕਾਰੀ ਮੁਤਾਬਕ 21 ਮਈ 2019 ਨੂੰ ਉਸਨੂੰ ਸੂਚਨਾ ਮਿਲੀ ਕਿ ਉਸਦੀ ਭੈਣ ਦਾ ਉਸਦੇ ਜੀਜੇ ਨਾਲ ਝਗੜਾ ਹੋਇਆ ਹੈ। ਜਦੋਂ ਅਨਿਲ ਨੇ ਪਿੰਡ ਲੋਨ ਵਿੱਚ ਜਾਕੇ ਵੇਖਿਆ ਤਾਂ ਉਸਦੀ ਭੈਣ ਦੇ ਗਲੇ ਉੱਤੇ ਤੇਜ਼ ਹਥਿਆਰ ਮਾਰਕੇ ਉਸਦੀ ਹੱਤਿਆ ਕਰ ਦਿੱਤੀ ਸੀ। ਇਸ ਸਬੰਧ ਵਿੱਚ ਅਨਿਲ ਦੀ ਸ਼ਿਕਾਇਤ ਉੱਤੇ ਥਾਨਾ ਗੜ੍ਹੀ ਵਿੱਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। ਪੁਲੀਸ ਨੇ ਸੇਵਾ ਰਾਮ ਉਰਫ ਚੇਲਾ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ। ਇਹ ਮਾਮਲਾ ਏ ਐੱਸ ਜੇ ਅਮਰਜੀਤ ਸਿੰਘ ਦੀ ਅਦਾਲਤ ਵਿੱਚ ਚੱਲ ਰਿਹਾ ਸੀ, ਜਿੱਥੇ ਅਦਾਲਤ ਨੇ ਗਵਾਹਾਂ ਅਤੇ ਹੋਰ ਸਬੂਤਾਂ ਦੇ ਅਧਾਰ ਉੱਤੇ ਸੇਵਾ ਰਾਮ ਨੂੰ ਇਸ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸਨੂੰ ਉਮਰ ਕੈਦ ਦੇ ਨਾਲ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਜਬਰ-ਜਨਾਹ ਦੇ ਦੋਸ਼ੀ ਨੂੰ ਕੈਦ ਤੇ ਜੁਰਮਾਨਾ

ਟੋਹਾਣਾ(ਪੱਤਰ ਪ੍ਰੇਰਕ): ਜ਼ਿਲ੍ਹਾ ਵਧੀਕ ਸੈਸਨ ਜੱਜ ਬਲਵੰਤ ਸਿੰਘ ਦੀ ਫਾਸਟ ਟਰੈਕ ਅਦਾਲਤ ਨੇ ਨਾਬਾਲਗ ਨਾਲ ਜਬਰਦਸਤੀ ਕਰਨ ਵਾਲੇ ਨੂੰ ਇਥੋਂ ਦੇ ਪਿੰਡ ਦੇ ਨਾਮਜ਼ਦ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਣੇ ਦੀ ਸਜਾ ਸੁਨਾਈ। ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਟੋਹਾਣਾ ਪੁਲੀਸ ਨੇ ਬਿੱਟੂ ਨੂੰ ਨਾਮਜ਼ਦ ਕਰਕੇ ਚਲਾਨ ਪੇਸ਼ ਕੀਤਾ ਸੀ। 


Leave a Reply