ਬੁਡਾਪੈਸਟ, 20 ਜੁਲਾਈ

ਨੌਜਵਾਨ ਭਾਰਤੀ ਪਹਿਲਵਾਨ ਅਮਨ ਗੁਲੀਆ ਤੇ ਸਾਗਰ ਜਗਲਾਨ ਆਪੋ ਆਪਣੇ ਭਾਰ ਵਰਗ ਵਿੱਚ ਜਿੱਤਾਂ ਦਰਜ ਕਰਕੇ ਨਵੇਂ ਵਿਸ਼ਵ ਕੈਡੇਟ ਚੈਂਪੀਅਨ ਬਣ ਗਏ ਹਨ। ਗੁਲੀਆ ਨੇ ਅਮਰੀਕਾ ਦੇ ਲਿਊਕ ਜੋਸੇਫ਼ ਲਿਲੇਡਾਹਲ ਨੂੰ 48 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ 5-2 ਦੇ ਸਕੋਰ ਨਾਲ ਹਰਾਇਆ। ਅਮਨ ਨੇ ਟੂਰਨਾਮੈਂਟ ਵਿੱਚ ਦਬਦਬਾ ਬਣਾਉਂਦੇ ਹੋਏ ਖਿਤਾਬ ਦੇ ਸਫ਼ਰ ਦੌਰਾਨ ਸਿਰਫ਼ ਤਿੰਨ ਅੰਕ ਗੁਆਏ। ਅਮਰੀਕੀ ਖਿਡਾਰੀ ਅਮਨ ਤੋਂ ਵੱਧ ਲੰਮਾ ਸੀ ਤੇ ਉਹਦੀ ਪਹੁੰਚ ਦੂਰ ਤੱਕ ਸੀ, ਪਰ ਭਾਰਤੀ ਖਿਡਾਰੀ ਨੇ ਲਗਾਤਾਰ ਹੱਲੇ ਬੋਲ ਕੇ ਵਿਰੋਧੀ ਨੂੰ ਪਸਤ ਕਰ ਦਿੱਤਾ। ਉਧਰ ਸਾਗਰ ਜਾਗਲਾਨ ਨੇ 80 ਕਿਲੋ ਭਾਰ ਵਰਗ ਵਿੱਚ ਜੇਮਸ ਮੋਕਲਰ ਰਾਉਲੇ ਨੂੰ 4-0 ਦੀ ਸ਼ਿਕਸਤ ਦਿੱਤੀ। ਵੈਭਵ ਪਾਟਿਲ ਨੂੰ 55 ਕਿਲੋ ਵਰਗ ਵਿੱਚ ਕਾਂਸੇ ਦੇ ਤਗ਼ਮੇ ਲਈ ਪਲੇਆਫ਼ ਮੁਕਾਬਲੇ ਵਿੱਚ ਸ਼ਿਕਸਤ ਝੱਲਣੀ ਪਈ। -ਪੀਟੀਆਈ

LEAVE A REPLY

Please enter your comment!
Please enter your name here