ਨਵੀਂ ਦਿੱਲੀ, 6 ਜੂਨ

ਪਾਕਿਸਤਾਨੀ ਜੇਲ੍ਹਾਂ ਵਿੱਚ ‘ਦਿਮਾਗੀ ਤੌਰ ’ਤੇ ਬਿਮਾਰ’ 17 ਦੇ ਕਰੀਬ ਵਿਅਕਤੀ ਬੰਦ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਭਾਰਤੀ ਨਾਗਰਿਕ ਹਨ। ਇਨ੍ਹਾਂ ਵਿੱਚੋੋਂ ਕੁਝ ਦੇ ਨਾਂਅ ਗੁਲੋ ਜਾਨ, ਨਕਾਇਆ, ਹਸੀਨਾ ਤੇ ਅਜਮੀਰਾ ਵਜੋਂ ਦੱਸੇ ਗਏ ਹਨ, ਪਰ ਇਨ੍ਹਾਂ ਵਿਚੋਂ ਬਹੁਤੇ ਦਿਮਾਗੀ ਤੌਰ ’ਤੇ ਇਸ ਕਦਰ ਬਿਮਾਰ ਹਨ, ਕਿ ਉਹ ਨਾਵਾਂ ਤੋਂ ਛੁੱਟ ਆਪਣੇ ਬਾਰੇ ਹੋਰ ਕੋਈ ਜਾਣਕਾਰੀ ਦੇਣ ਦੇ ਵੀ ਸਮਰੱਥ ਨਹੀਂ ਹਨ। ਇਨ੍ਹਾਂ 17 ਵਿਅਕਤੀਆਂ ’ਚੋਂ ਚਾਰ ਔਰਤਾਂ ਜਦੋਂਕਿ ਬਾਕੀ 25 ਤੋਂ 60 ਸਾਲ ਦੀ ਉਮਰ ਦੇ ਪੁਰਸ਼ ਹਨ। ਇਨ੍ਹਾਂ ਦੀ ਦਿਮਾਗੀ ਹਾਲਤ ਕਰਕੇ ਅਜੇ ਤੱਕ ਇਨ੍ਹਾਂ ਦੇ ਮਾਪਿਆਂ ਜਾਂ ਹੋਰ ਰਿਸ਼ਤੇਦਾਰਾਂ ਤੇ ਭਾਰਤ ਵਿੱਚ ਇਨ੍ਹਾਂ ਦੇ ਸਿਰਨਾਵੇਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਤੇ ਉਹ ਪਾਕਿਸਤਾਨੀ ਜੇਲ੍ਹਾਂ ਵਿੱਚ ਕੈਦ ਕੱਟਣ ਲਈ ਮਜਬੂਰ ਹਨ।

ਛੇ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਇਨ੍ਹਾਂ ਕੈਦੀਆਂ ਸਬੰਧੀ ਜਾਣਕਾਰੀ ਦਿੱਤੀ ਸੀ। -ਪੀਟੀਆਈ

LEAVE A REPLY

Please enter your comment!
Please enter your name here