ਪੁਣੇ (ਮਹਾਰਾਸ਼ਟਰ), 21 ਮਈ

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਕਥਿਤ ਤੌਰ ’ਤੇ ਸ਼ਾਮਲ 17 ਸਾਲਾ ਲੜਕੇ ਦੇ ਪਿਤਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੁਰਘਟਨਾ ਦਾ ਕਾਰਨ ਬਣੀ ਪੋਰਸ਼ ਕਾਰ, ਜਿਸ ਨੂੰ ਕਥਿਤ ਤੌਰ ‘ਤੇ 17 ਸਾਲਾ ਨਾਬਾਲਗ ਚਲਾ ਰਿਹਾ ਸੀ, ਨੇ ਕਲਿਆਣੀ ਨਗਰ ਵਿੱਚ ਐਤਵਾਰ ਤੜਕੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਚਾਲਕ ਸ਼ਰਾਬੀ ਸੀ। ਲੜਕੇ ਦੇ ਪਿਤਾ ਨੂੰ ਛਤਰਪਤੀ ਸੰਭਾਜੀਨਗਰ ਤੋਂ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਨੂੰ ਪੁਣੇ ਲਿਆਂਦਾ ਗਿਆ ਹੈ। ਉਸ ਦੇ ਖ਼ਿਲਾਫ਼ ਦਰਜ ਕੀਤੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਨਾਬਾਲਗ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ‘ਚ ਬਾਰ ਦੇ ਮਾਲਕ ਅਤੇ ਕਰਮਚਾਰੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਲੜਕੇ ਦਾ ਪਿਤਾ ਪਿਤਾ ਰੀਅਲ ਅਸਟੇਟ ਕਾਰੋਬਾਰੀ ਹੈ।

LEAVE A REPLY

Please enter your comment!
Please enter your name here