ਪੂਰਬੀ ਲੱਦਾਖ ਖੇਤਰ ’ਚ ਚੀਨੀ ਫ਼ੌਜ ਦੀਆਂ ਉਸਾਰੀਆਂ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਚਿੰਤਾ ਦੀ ਗੱਲ: ਥਲ ਸੈਨਾ ਮੁਖੀ

1


ਨਵੀਂ ਦਿੱਲੀ, 9 ਅਕਤੂਬਰ

ਭਾਰਤ ਦੇ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਖੇਤਰ ਵਿੱਚ ਚੀਨ ਵੱਲੋਂ ਫੌਜੀ ਉਸਾਰੀਆਂ ਤੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ’ਤੇ ਵਿਕਾਸ ਚਿੰਤਾ ਦੀ ਗੱਲ ਹੈ। ਚੀਨੀ ਪੀਐਲਏ ਫੌਜ ਦੀ ਸਰਗਰਮੀਆਂ ’ਤੇ ਭਾਰਤ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਚੀਨੀ ਫ਼ੌਜ ਇਸ ਵਾਰ ਲਗਾਤਾਰ ਦੂਜੀਆਂ ਸਰਦੀਆਂ ਦੌਰਾਨ ਤਾਇਨਾਤੀ ਨੂੰ ਬਰਕਰਾਰ ਰੱਖਦੀ ਹੈ ਤਾਂ ਇਹ ਐੱਲਓਸੀ ਵਰਗੀ ਸਥਿਤੀ (ਕੰਟਰੋਲ ਰੇਖਾ) ਬਣ ਸਕਦੀ ਹੈ। ਭਾਰਤੀ ਫੌਜ ਵੀ ਉਥੇ ਬਰਕਰਾਰ ਰਹੇਗੀ।

 

 


Leave a Reply