ਨਵੀਂ ਦਿੱਲੀ, 10 ਜੂਨ

ਭਾਰਤ ਨੇ ਭਾਰਤੀ ਅਤੇ ਚੀਨੀ ਫੌਜ ਵਿਚਾਲੇ ਤਣਾਅ ਘਟਾਉਣ ਲਈ ਰਾਹ ਪੱਧਰਾ ਕਰਨ ਅਤੇ ਸਰਹੱਦੀ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀਆਂ ਰਹਿੰਦੀਆਂ ਥਾਵਾਂ ਤੋਂ ਫੌਜ ਦੀ ਪੂਰਨ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਵੀਰਵਾਰ ਨੂੰ ਇਕ ਵਾਰ ਮੁੜ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈਸ ਕਾਨਫਰੰਸ ਦੌਰਾਨ ਫੌਜ ਅਤੇ ਕੁੂਟਨੀਤਕ ਗੱਲਬਾਤ ਦੇ ਪਿਛਲੇ ਗੇੜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਨੇ ਸਮਝੌਤੇ ਅਤੇ ਪ੍ਰੋਟੋਕਾਲ ਅਨੁਸਾਰ ਪੈਂਡਿੰਗ ਮੁੱਦਿਆਂ ਦੇ ਫੌਰੀ ਹੱਲ ਦੀ ਲੋੜ ’ਤੇ ਸਹਿਮਤੀ ਜਤਾਈ ਸੀ। ਉਨ੍ਹਾਂ ਕਿਹਾ, ‘ਅਸੀਂ ਵਾਰ ਵਾਰ ਕਿਹਾ ਹੈ ਕਿ ਹੋਰਨਾਂ ਖੇਤਰਾਂ ਵਿਚੋਂ ਫੌਜ ਦੀ ਪੂਰੀ ਤਰ੍ਹਾਂ ਵਾਪਸੀ, ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦਾ ਰਾਹ ਪੱਧਰਾ ਕਰੇਗੀ ਅਤੇ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਯਕੀਨੀ ਬਣਾਏਗੀ, ਜਿਸ ਨਾਲ ਦੁਵੱਲੇ ਸੰਬਧਾਂ ਵਿੱਚ ਸੁਧਾਰ ਹੋਵੇਗਾ। ’ ਦੋਵਾਂ ਮੁਲਕਾਂ ਵਿਚਾਲੇ ਕਮਾਂਡਰ ਪੱਧਰ ਦੀ 11ਵੇਂ ਗੇੜ ਦੀ ਗੱਲਬਾਤ 9 ਅਪਰੈਲ ਨੂੰ ਹੋਈ ਸੀ, ਜਦੋਂ ਕਿ ਡਬਲਿਊ ਐੱਮਸੀਸੀ ਦੇ ਢਾਂਚੇ ਤਹਿਤ ਸਫਾਰਤੀ ਪੱਧਰ ਦੀ ਪਿਛਲੇ ਗੇੜ ਦੀ ਗੱਲਬਾਤ 12 ਮਾਰਚ ਨੂੰ ਹੋਈ ਸੀ। ਬਾਗਚੀ ਨੇ ਕਿਹਾ, ’ ਇਨ੍ਹਾਂ ਮੀਟਿੰਗਾਂ ਦੌਰਾਨ ਦੋਵਾਂ ਧਿਰਾਂ ਨੇ ਸਮਝੌਤੇ ਅਤੇ ਪ੍ਰੋਟੋਕਾਲ ਮੁਤਾਬਕ ਬਕਾਇਆ ਮੁੱਦਿਆਂ ਦੇ ਫੌਰੀ ਹੱਲ ਦੀ ਲੋੜ ’ਤੇ ਸਹਿਮਤੀ ਦਿੱਤੀ ਸੀ। ’ -ਏਜੰਸੀ

 

 

LEAVE A REPLY

Please enter your comment!
Please enter your name here