ਪ੍ਰਦੂਸ਼ਣ ਨੂੰ ਕੰਟ੍ਰੋਲ ਕਰਨ ਲਈ ਦਿੱਲੀ ਸਰਕਾਰ ਕਰਨ ਜਾ ਰਹੀ ਇਹ ਕੰਮ

0


ਨਵੀਂ ਦਿੱਲੀ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਦੂਸ਼ਣ ਦੀ ਸਮਸਿੱਆ ਸ਼ੁਰੂ ਹੋ ਗਈ ਹੈ। ਇੱਕ ਪਾਸੇ ਜਿੱਥੇ ਇਹ ਕਿਸਾਨਾਂ ਲਈ ਵਾਢੀ ਦਾ ਸਮਾਂ ਇਸ ਦੇ ਨਾਲ ਹੀ ਤਿਊਹਾਰਾਂ ਦਾ ਮੌਸਮ ਵੀ ਹੈ। ਇਸ ਲਈ ਦਿੱਲੀ ਸਰਕਾਰ ਨੇ ਪਹਿਲਾਂ ਤੋਂ ਹੀ ਇਸ ਦਿੱਕਤ ਨੂੰ ਕਂਟ੍ਰੋਲ ਕਰਨ ਲਈ ਕਮਰ ਕੱਸ ਲਈ ਹੈ। ਦੱਸ ਦਈਏ ਕਿ ਜਦੋਂ ਮੌਸਮ ਬਦਲਦਾ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਹੌਲੀਹੌਲੀ ਵਧਣਾ ਸ਼ੁਰੂ ਕਰਦਾ ਹੈ। ਪਰ ਇਸ਼ ਵਾਰ ਦਿੱਲੀ ਇਸ ਨੂੰ ਕੰਟਰੋਲ ਕਰਨ ਲਈ ਤਿਆਰ ਹੈ।

ਦੱਸ ਦਈਏ ਕਿ ਇਸੇ ਕੜੀ ਵਿੱਚ ਵਿੰਟਰ ਐਕਸ਼ਨ ਪਲਾਨ ਦੇ ਤਹਿਤ ਕੇਜਰੀਵਾਲ ਸਰਕਾਰ ਇਸ਼ ਵਾਰ ਕਿਸਾਨਾੰ ਵਲੋਂ ਵਾਢੀ ਮਗਰੋਂ ਨਾੜ ਨੂੰ ਅੱਗ ਲਾਉਣ ਦੀ ਥਾਂ ਕਿਸਾਨਾਂ ਦੇ ਖੇਤਾਂ ਚ ਪਰਾਲੀ ਨੂੰ ਸਾੜਣ ਲਈ ਖੇਤਾਂ ਵਿੱਚ ਮੁਫਤ ਬਾਇਓਡੀਕੰਪੋਜ਼ਰ ਘੋਲ ਦਾ ਛਿੜਕਾਅ ਕਰਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ ਨਰੇਲਾ ਵਿਧਾਨ ਸਭਾ ਦੇ ਪਿੰਡ ਫਤਿਹਪੁਰ ਜਾਟ ਤੋਂ ਕੀਤੀ ਜਾਵੇਗੀ। ਇਸ ਵਾਰ ਦਿੱਲੀ ਸਰਕਾਰ ਚਾਰ ਹਜ਼ਾਰ ਏਕੜ ਤੋਂ ਵੱਧ ਦੇ ਖੇਤਰ ਵਿੱਚ ਪਰਾਲੀ ਨੂੰ ਤਬਾਹ ਕਰਨ ਲਈ ਕੈਮਿਕਲ ਦਾ ਛਿੜਕਾਅ ਕਰਨ ਦੀ ਤਿਆਰੀ ਕਰ ਰਹੀ ਹੈ।

ਵਿਕਾਸ ਮੰਤਰੀ ਗੋਪਾਲ ਰਾਏ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਚ ਬਾਇਓਡੀਕੰਪੋਜ਼ਰ ਘੋਲ ਦੇ ਛਿੜਕਾਅ ਦੀ ਮੰਗ ਕੀਤੀ ਹੈ, ਉਨ੍ਹਾਂ ਦੇ ਖੇਤਾਂ ਚ ਸੋਮਵਾਰ ਸਵੇਰ ਤੋਂ ਛਿੜਕਾਅ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਸਿਰਫ ਦੋ ਹਜ਼ਾਰ ਏਕੜ ਰਕਬੇ ਵਿੱਚ ਹੀ ਛਿੜਕਾਅ ਕੀਤਾ ਗਿਆ ਸੀ, ਜਦੋਂ ਕਿ ਇਸ ਵਾਰ ਸਰਕਾਰ ਨੇ ਹੋਰ ਤਿਆਰੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਥਰਡ ਪਾਰਟੀ ਆਡਿਟ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਨਤੀਜੇ ਬਾਰੇ ਬਹੁਤ ਉਤਸ਼ਾਹਿਤ ਹਨ। ਟੀਚੇ ਨੂੰ ਹਾਸਲ ਕਰਨ ਲਈ, ਦਿੱਲੀ ਸਰਕਾਰ 24 ਸਤੰਬਰ ਤੋਂ ਪੂਸਾ ਇੰਸਟੀਚਿਟ ਦੇ ਸਹਿਯੋਗ ਨਾਲ ਖਰਖਰੀ ਨਾਹਰ ਵਿੱਚ ਬਾਇਓਡੀਕੰਪੋਜ਼ਰ ਘੋਲ ਤਿਆਰ ਕਰ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਦਿੱਲੀ ਸਰਕਾਰ ਦੀ ਤਰ੍ਹਾਂ ਪਰਾਲੀ ਸਾੜਣ ਲਈ ਆਪਣੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਤਹਿਤ, ਬਾਇਓਡੀਕੰਪੋਜ਼ਰ ਦੇ ਛਿੜਕਾਅ ਦਾ ਸਾਰਾ ਖਰਚਾ ਸਰਕਾਰ ਖੁਦ ਚੁੱਕ ਸਕਦੀ ਹੈ।

ਪਿਛਲੇ ਦਿਨੀਂ, ਏਅਰ ਕੁਆਲਿਟੀ ਕਮਿਸ਼ਨ ਨੇ ਸਾਰੇ ਸੂਬਿਆਂ ਨੂੰ ਬਾਇਓ ਡੀਕੰਪੋਜ਼ਰ ਦੀ ਵਰਤੋਂ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਛਿੜਕਾਅ ਦਾ ਹੱਲ ਬਣਾਉਣ ਤੋਂ ਲੈ ਕੇ ਦਿੱਲੀ ਸਰਕਾਰ ਤਕਰੀਬਨ 50 ਲੱਖ ਰੁਪਏ ਖਰਚ ਕਰ ਰਹੀ ਹੈ। ਨਾਲ ਹੀ ਗੋਪਾਲ ਰਾਏ ਨੇ ਦੋਸ਼ ਲਾਇਆ ਹੈ ਕਿ ਗੁਆਂਢੀ ਸੂਬਿਆਂ ਚ ਪਰਾਲੀ ਸਾੜਨ ਕਾਰਨ ਦਿੱਲੀ ਦੀ ਹਵਾ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਿੰਟਰ ਐਕਸ਼ਨ ਪਲਾਨ ਤਿਆਰ ਕੀਤਾ ਹੈ। ਇਸ ਦੇ ਤਹਿਤ 10 ਨੁਕਤਿਆਂ ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਹਿੱਸਾ ਪਰਾਲੀ ਤੇ ਬਾਇਓ ਡੀਕੰਪੋਜ਼ਰ ਦਾ ਛਿੜਕਾਅ ਕਰਨਾ ਵੀ ਹੈ।

ਨਾਲ ਹੀ ਦਿੱਲੀ ਸਰਕਾਰ ਨੇ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਆਡਿਟ ਰਿਪੋਰਟ ਵੀ ਸੌਂਪੀ ਹੈ। ਕੇਂਦਰ ਸਰਕਾਰ ਦੀ ਏਜੰਸੀ WAPCOS ਨੇ ਪਰਾਲੀ ਤੇ ਬਾਇਓ ਡੀਕੰਪੋਜ਼ਰ ਦੇ ਛਿੜਕਾਅ ਦੇ ਪ੍ਰਭਾਵ ਦਾ ਥਰਡ ਪਾਰਟੀ ਆਡਿਟ ਕੀਤਾ ਸੀ। ਸਰਕਾਰ ਨੇ ਵਾਪਕੋਸ ਦੀ ਆਡਿਟ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੂੰ ਗੁਆਂਢੀ ਸੂਬਿਆਂ ਚ ਬਾਇਓਡੀਕੰਪੋਜ਼ਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਸੀ।

ਇਹ ਵੀ ਪੜ੍ਹੋ: Lakhimpur Kheri Violence: ਰਾਕੇਸ਼ ਟਿਕੈਤ ਦਾ ਯੂਪੀ ਸਰਕਾਰ ‘ਤੇ ਤੰਨਜ- ਕਿਹਾ ਕਾਜੂ-ਬਦਾਮ ਖੁਆ ਕੇ ਨਹੀਂ ਕੀਤੀ ਜਾਂਦੀ ਮੁਲਜ਼ਮਾਂ ਨੂੰ ਪੁੱਛਗਿੱਛ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

Leave a Reply