ਸਤਵਿੰਦਰ ਬਸਰਾ

ਲੁਧਿਆਣਾ, 12 ਫਰਵਰੀ

‘ਇੱਥੇ ਮੂੰਹ ਮੁਲਾਹਜ਼ੇ ਨੇ ਜਿਉਂਦਿਆਂ ਦੇ, ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦਿੰਦਾ’ ਕਵਿਤਾ ਦੇ ਰਚੇਤਾ ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ ਉਨ੍ਹਾਂ ਦੇ ਪੰਜਾਬੀ ਭਵਨ ਦੇ ਬਾਹਰ ਲੱਗੇ ਬੁੱਤ ’ਤੇ ਬਿਲਕੁਲ ਢੁੱਕਦੀਆਂ ਨਜ਼ਰ ਆ ਰਹੀਆਂ ਹਨ। ਇਸ ਬੁੱਤ ਦੇ ਨੇੜੇ ਦਰੱਖਤਾਂ ਦੀ ਰਹਿੰਦ-ਖੂੰਹਦ ਤੋਂ ਇਲਾਵਾ ਕੂੜੇ ਦੇ ਲੱਗੇ ਹੋਏ ਢੇਰ ਨਾ ਸਿਰਫ ਪੰਜਾਬੀ ਭਵਨ ਵਿੱਚ ਰੋਜ਼ਾਨਾ ਆਉਂਦੇ ਲੇਖਕਾਂ ਨੂੰ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਰਹੇ ਹਨ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੌਮੀ ਸ਼ਹੀਦਾਂ, ਫੌਜੀ ਜਵਾਨਾਂ ਅਤੇ ਸਾਹਿਤਕਾਰਾਂ ਦੇ ਅਨੇਕਾਂ ਬੁੱਤ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਕਈ ਬੁੱਤ ਅਜਿਹੇ ਹਨ ਜਿਨ੍ਹਾਂ ਦੇ ਆਲੇ ਦੁਆਲੇ ਆਏ ਦਿਨ ਕੂੜੇ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਇਹ ਸਭ ਇਨ੍ਹਾਂ ਬੁੱਤਾਂ ਦੀ ਸਾਂਭ-ਸੰਭਾਲ ਕਰਨ ਵਾਲਿਆਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ।

ਦੱਸਣਯੋਗ ਹੈ ਕਿ ਪ੍ਰੋ. ਮੋਹਨ ਸਿੰਘ ਦਾ ਬੁੱਤ ਕੁਝ ਸਾਲ ਪਹਿਲਾਂ ਫਿਰੋਜ਼ਪਰ ਸੜਕ ’ਤੇ ਆਰਤੀ ਪੈਲੇਸ ਨੇੜੇ ਬਣੇ ਇੱਕ ਚੌਕ ਵਿੱਚ ਲਾਇਆ ਗਿਆ ਸੀ। ਇਹ ਚੌਕ ਫਲਾਈਓਵਰ ਵਿੱਚ ਆਉਣ ਕਰ ਕੇ ਇਸ ਬੁੱਤ ਨੂੰ ਇੱਥੋਂ ਚੁੱਕ ਕੇ ਪੰਜਾਬੀ ਭਵਨ ਦੇ ਬਾਹਰ ਸੜਕ ਦੇ ਕਿਨਾਰੇ ਲਗਾ ਦਿੱਤਾ ਗਿਆ। ਇਸ ਬੁੱਤ ’ਤੇ ਹਰ ਸਾਲ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਫੁੱਲਾਂ ਦੇ ਹਾਰ ਪਾਏ ਜਾਂਦੇ ਹਨ, ਬੁੱਤ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਜਾਂਦਾ ਹੈ ਪਰ ਅੱਜ ਕਲ੍ਹ ਇਸ ਬੁੱਤ ਦੀ ਹਾਲਤ ਤਰਸਯੋਗ ਹੈ।

LEAVE A REPLY

Please enter your comment!
Please enter your name here