ਸਰਬਜੀਤ ਸਿੰਘ ਭੰਗੂ

ਪਟਿਆਲਾ, 11 ਜੂਨ

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਖ਼ਿਲਾਫ਼ ਅੱਜ ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਵੱਲੋਂ ਅੱਜ ਇੱਥੇ ਫੁਹਾਰਾ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਕਾਂਗਰਸੀ ਵਰਕਰਾਂ ਨੇ ਸਰਕਾਰ ਵਿਰੋਧੀ ਨਾਅਰਿਆਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੀ 13 ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 25.72 ਅਤੇ 23.93 ਪ੍ਰਤੀ ਲਿਟਰ ਵਾਧਾ ਹੋਇਆ ਹੈ| ਧਰਨੇ ’ਚ ਕੇਕੇ ਮਲਹੋਤਰਾ, ਕੇਕੇ. ਸ਼ਰਮਾ, ਯੋਗਿੰਦਰ ਯੋਗੀ, ਗੁਰਸ਼ਰਨ ਕੌਰ ਰੰਧਾਵਾ, ਬੀਬੀ ਕਿਰਨ ਢਿੱਲੋਂ, ਮਨਜੀਵ ਕਾਲੇਕਾ, ਕੇਕੇ ਸਹਿਗਲ, ਸੁਰਿੰਦਰਜੀਤ ਵਾਲੀਆ, ਅਨਿਲ ਮਹਿਤਾ, ਊਧਮ ਸਿੰਘ ਕੰਬੋਜ, ਹਰਵਿੰਦਰ ਖਨੌੜਾ, ਮਹਿੰਦਰ ਬਡੂੰਗਰ, ਅਸ਼ੋਕ ਖੰਨਾ, ਗੁਰਭਜਨ ਲਚਕਾਣੀ, ਸੰਦੀਪ ਸਿੰਗਲਾ, ਅਤੁੱਲ ਜੋਸ਼ੀ, ਸੋਨੂੰ ਸੰਗਰ, ਰਾਜੇਸ਼ ਮੰਡੋਰਾ, ਮਨਜੀਵ ਕਾਲੇਕਾ, ਸ਼ੰਮੀ ਡੇਂਟਰ, ਵਿਜੈ ਕੁੱਕਾ, ਗੋਪੀ ਰੰਗੀਲਾ, ਅਨੁਜ ਖੋਸਲਾ, ਨਿੱਖਿਲ ਕੁਮਾਰ ਕਾਕਾ,ਰਾਜੀਵ ਸ਼ਰਮਾਂ, ਬਲਵਿੰਦਰ ਗਰੇਵਾਲ, ਮਨੀਸ਼ਾ ਉੱਪਲ, ਪ੍ਰਦੀਪ ਦੀਵਾਨ, ਕਿਰਨਦੀਪ ਕੌਰ, ਹਰੀਸ਼ ਮਿਗਲਾਨੀ, ਰਾਜੀਵ ਸ਼ਰਮਾਂ, ਕਿਰਨ ਮੱਕੜ, ਵਿੱਕੀ ਅਰੋੜਾ, ਸੰਜੀਵ ਰਾਏਪੁਰ ਤੇ ਹਰਦੀਪ ਪਰਾਸ਼ਰ ਸ਼ਾਮਲ ਸਨ|

ਲਹਿਰਾਗਾਗਾ(ਰਮੇਸ਼ ਭਾਰਦਵਾਜ): ਕਾਂਗਰਸ ਦੇ ਮੀਡੀਆ ਪੈਨੇਲਿਸਟ ਰਾਹੁਲਇੰਦਰ ਸਿੱਧੂ ਭੱਠਲ ਦੀ ਅਗਵਾਈ ’ਚ ਤੇਲ ਤੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਬਲਾਕ ਸਮਿਤੀ ਦੇ ਉਪ ਚੇਅਰਮੈਨ ਰਵਿੰਦਰ ਰਿੰਕੂ, ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਠੇਕੇਦਾਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਇਸ਼ਵਰ ਦਾਸ, ਰਣਧੀਰ ਖਾਈ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਬਠਿੰਡਾ(ਸ਼ਗਨ ਕਟਾਰੀਆ):ਪੰਜਾਬ ਦੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਖਾਸਮ-ਖਾਸ ਸਥਾਨਕ ਕਾਂਗਰਸੀਆਂ ਵੱਲੋਂ ਡੀਜ਼ਲ/ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਸਵੇਰੇ 11 ਵਜੇ ਸ਼ਹਿਰ ਅੰਦਰ 7 ਥਾਈਂ ਮੁਜ਼ਾਹਰੇ ਕੀਤੇ ਗਏ। ਉਂਝ ਪਹਿਲਾਂ ਪ੍ਰਦਰਸ਼ਨਾਂ ਦਾ ਸਮਾਂ 15-15 ਮਿੰਟਾਂ ਦੇ ਵਕਫ਼ੇ ਬਾਅਦ ਸੀ ਪਰ ਪਹਿਲੇ ਪ੍ਰੋਗਰਾਮ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਇਹ ਸਮਾਂ ਸਾਰਣੀ ਬਦਲ ਕੇ ਇਕੱਠੀ ਕਰ ਦਿੱਤੀ ਗਈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਸ੍ਰੀ ਬਾਦਲ ਨੇ ਮੁਕਾਮੀ ਲੀਡਰਸ਼ਿਪ ਦੀ ਨਾਲ ‘ਧਰਾਤਲੀ ਤਾਕਤ’ ਟੋਹੀ ਹੈ।

ਖੰਨਾ(ਜੋਗਿੰਦਰ ਸਿੰਘ ਓਬਰਾਏ): ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਖ਼ਿਲਾਫ਼ ਅੱਜ ਅਮਲੋਹ ਰੋਡ ਸਥਿਤ ਪੈਟਰੋਲ ਪੰਪ ’ਤੇ ਕਾਂਗਰਸੀਆਂ ਨੇ ਧਰਨਾ ਲਾਇਆ। ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਨਾਲ ਕੋਈ ਹਮਦਰਦੀ ਨਹੀਂ। ਇਸ ਮੌਕੇ ਕੌਂਸਲਰ ਗੁਰਮੀਤ ਨਾਗਪਾਲ, ਸੰਦੀਪ ਘਈ, ਸੁਰਿੰਦਰ ਕੁਮਾਰ ਬਾਵਾ, ਪ੍ਰੀਆ ਧੀਮਾਨ, ਗੁਰਪ੍ਰੀਤ ਸਿੰਘ ਨੇ ਵਿਚਾਰ ਰੱਖੇ।

LEAVE A REPLY

Please enter your comment!
Please enter your name here