ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ 10 ਜੱਜਾਂ ਦੀ ਸਥਾਈ ਨਿਯੁਕਤੀ ਨੂੰ ਹਰੀ ਝੰਡੀ

0


ਨਵੀਂ ਦਿੱਲੀ, 8 ਅਕਤੂਬਰ

ਸੁਪਰੀਮ ਕੋਰਟ ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਥਾਈ ਜੱਜਾਂ ਵਜੋਂ 10 ਵਧੀਕ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਚੀਫ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ 7 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਕੀਤਾ ਸੀ। ਜਿਨ੍ਹਾਂ ਵਧੀਕ ਜੱਜਾਂ ਦੇ ਨਾਂ ਮਨਜ਼ੂਰ ਕੀਤੇ ਗਏ ਹਨ ਉਨ੍ਹਾਂ ਵਿੱਚ ਜਸਟਿਸ ਸੁਵੀਰ ਸਹਿਗਲ, ਅਲਕਾ ਸਰੀਨ, ਜਸਗੁਰਪ੍ਰੀਤ ਸਿੰਘ ਪੁਰੀ, ਅਸ਼ੋਕ ਕੁਮਾਰ ਵਰਮਾ, ਸੰਤ ਪ੍ਰਕਾਸ਼, ਮੀਨਾਕਸ਼ੀ ਮਹਿਤਾ, ਕਰਮਜੀਤ ਸਿੰਘ, ਵਿਵੇਕ ਪੁਰੀ, ਅਰਚਨਾ ਪੁਰੀ ਅਤੇ ਰਾਜੇਸ਼ ਭਾਰਦਵਾਜ ਸ਼ਾਮਲ ਹਨ।

 

 


Leave a Reply