ਬਦਲਾਪੁਰ (ਮਹਾਰਾਸ਼ਟਰ), 23 ਅਗਸਤ
ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਦਲਾਪੁਰ ਦੇ ਇੱਕ ਸਕੂਲ ’ਚ ਕਿੰਡਰਗਾਰਟਨ ਦੀਆਂ ਬੱਚੀਆਂ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਨਾ ਦੇਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੋਕਸੋ ਐਕਟ ਦੀ ਧਾਰਾ 19 ਤਹਿਤ ਇਹ ਲਾਜ਼ਮੀ ਹੈ ਕਿ ਜਦੋਂ ਕਿਸੇ ਵੀ ਸਕੂਲ ਦੇ ਪ੍ਰਬੰਧਕਾਂ ਨੂੰ ਬੱਚੀਆਂ ’ਤੇ ਜਿਨਸੀ ਹਮਲੇ ਦੀ ਅਜਿਹੀ ਘਟਨਾ ਦਾ ਪਤਾ ਲੱਗਦਾ ਹੈ ਕਿ ਤਾਂ ਉਹ ਇਸ ਬਾਰੇ ਪੁਲੀਸ ਨੂੰ ਕਰਨ। ਸਿਟ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਇਸ ਘਟਨਾ ਬਾਰੇ ਪੁਲੀਸ ਨੂੰ ਸੂੂਚਿਤ ਨਹੀਂ ਸੀ ਕੀਤਾ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਪੋਕਸੋ ਦੀ ਧਾਰਾ 21 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਿਟ ਨੇ ਦੋਵੇਂ ਪੀੜਤ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਬਿਆਨ ਵੀ ਦਰਜ ਕੀਤੇ ਹਨ। -ਪੀਟੀਆਈ