ਬਾਲ ਆਸ਼ਰਮ ਦੀ ਕੰਧ ਟੱਪ ਕੇ ਭੱਜੀ ਦੂਜੀ ਲੜਕੀ ਵੀ ਬਰਾਮਦ

0


ਪੱਤਰ ਪ੍ਰੇਰਕ

ਜੀਂਦ, 17 ਸਤੰਬਰ

ਇੱਥੇ ਡੀਸੀ ਕਲੋਨੀ ਵਿੱਚ ਬਣਾਏ ਗਏ ਕਲਾਮ ਬਾਲ ਆਸ਼ਰਮ ਤੋਂ ਤਿੰਨ ਦਿਨ ਪਹਿਲਾਂ ਦੋ ਕੁੜੀਆਂ ਆਸ਼ਰਮ ਦੀ ਕੰਧ ਟੱਪ ਕੇ ਫਰਾਰ ਹੋ ਗਈਆਂ ਸੀ। ਇਸ ਘਟਨਾ ਵਿੱਚ ਫਰਾਰ ਹੋਈ ਦੂਜੀ ਲੜਕੀ ਨੂੰ ਵੀ ਅੱਜ ਬਰਾਮਦ ਕਰ ਲਿਆ ਗਿਆ ਹੈ ਜਦੋਂਕਿ ਇੱਕ ਕੁੜੀ ਨੂੰ ਉਸ ਤੋਂ ਅਗਲੇ ਦਿਨ ਸਵੇਰੇ ਹੀ ਬਰਾਮਦ ਕਰ ਲਿਆ ਗਿਆ ਸੀ। ਕਲਾਮ ਬਾਲ ਆਸ਼ਰਮ ਦੀ ਸੁਪਰਡੈਂਟ ਸਾਂਤੀ ਦੇਵੀ ਨੇ ਦੱਸਿਆ ਕਿ ਆਸ਼ਰਮ ਵਿੱਚੋਂ ਗਾਇਬ ਹੋਈ ਇੱਕ ਲੜਕੀ ਬਿਹਾਰ ਅਤੇ ਦੂਜੀ ਆਸਾਮ ਦੀ ਰਹਿਣ ਵਾਲੀ ਸੀ। ਪੁਲੀਸ ਨੇ ਆਸ਼ਰਮ ਅਧਿਕਾਰੀ ਦੀ ਸ਼ਿਕਾਇਤ ਉੱਤੇ ਦੋਵੇਂ ਲੜਕੀਆਂ ਖ਼ਿਲਾਫ਼ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਸੀ। ਤਲਾਸ਼ ਦੌਰਾਨ ਪੁਲੀਸ ਨੇ ਕੱਲ੍ਹ ਗੋਹਾਣਾ ਰੋਡ ਤੋਂ ਲਾਪਤਾ ਹੋਈ ਲੜਕੀ ਨੂੰ ਬਰਾਮਦ ਕਰ ਲਿਆ ਸੀ ਜਦੋਂਕਿ ਅੱਜ ਦੂਜੀ ਲੜਕੀ ਨੂੰ ਹਾਂਸੀ ਦੀ ਪੁਲੀਸ ਨੇ ਹਾਂਸੀ ਤੋਂ ਬਰਾਮਦ ਕੀਤਾ। ਇਸ ਗੱਲ ਦੀ ਪੁਸ਼ਟੀ ਸੁਜਾਤਾ ਦੇਵੀ ਜ਼ਿਲ੍ਹਾ ਬਾਲ ਸਮਾਜ ਅਧਿਕਾਰੀ ਨੇ ਕੀਤੀ। ਇੱਥੇ ਆਉਣ ਤੋਂ ਮਗਰੋਂ ਉਸ ਦੀ ਕਾਊਂਸਲਿੰਗ ਕਰਕੇ ਉਸ ਦੇ ਫ਼ਰਾਰ ਹੋਣ ਦਾ ਕਾਰਨ ਪੁੱਛਿਆ ਜਾਵੇਗਾ।


Leave a Reply