ਸਰਬਜੀਤ ਸਿੰਘ ਭੰਗੂ

ਪਟਿਆਲਾ, 26 ਫਰਵਰੀ

ਮੰਗਾਂ ਦੀ ਪੂਰਤੀ ਲਈ ਬਿਜਲੀ ਕਾਮਿਆਂ ਨੇ ਕਈ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਦੀਆਂ ‘ਪੀਐਸਈਬੀ ਐਂਪਲਾਈਜ ਜੁਆਇੰਟ ਫੋਰਮ’ ਅਤੇ ‘ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ’ ਦੇ ਸਾਂਝੇ ਸੱਦੇ ’ਤੇ ਅੱਜ ਪੰਜਾਬ ਭਰ ਵਿਚਲੇ ਪਾਵਰਕੌਮ ਦੇ ਸਮੁੱਚੇ ਸਰਕਲ ਦਫਤਰਾਂ ’ਚ ਅਰਥੀ ਫੂਕ ਮੁਜ਼ਾਹਰੇ ਕੀਤੇ। ਇਸ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਖਿਲਾਫ਼ ਖੂਬ ਭੜਾਸ ਕੱਢੀ। ਇਸ ਦੌਰਾਨ ਹੀ ਰੋਸ ਮਾਰਚ ਕਰਕੇ ਮੁਲਾਜਮਾ ਨੇ ਸਿਵਲ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਭੇਜਕੇ ਬਾਕਾਇਅ ਮੰਗਾਂ ਦੀ ਪੂਰਤੀ ਯਕੀਨੀ ਬਣਾਏ ਜਾਣ ’ਤੇ ਜ਼ੋਰ ਦਿੱਤਾ।

ਮੁਲਾਜ਼ਮ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੂਬਾਈ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਇਸ ਮੌਕੇ 6 ਮਾਰਚ ਨੂੰ ਬਿਜਲੀ ਨਿਗਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਸੂਬਾਈ ਧਰਨੇ ਅਤੇ 13 ਮਾਰਚ ਨੂੰ ਸੰਗਰੂਰ ਵਿੱਚ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਦੌਰਾਨ ਹਰਪਾਲ ਸਿੰਘ, ਗੁਰਵੇਲ ਬੱਲਪੁਰੀਆ, ਮਨਜੀਤ ਚਾਹਲ, ਦਵਿੰਦਰ ਸਿੰਘ ਪਸ਼ੌਰ, ਬਲਦੇਵ ਮੰਢਾਲੀ, ਸਰਿੰਦਰਪਾਲ ਲਹੌਰੀਆ, ਮਹਿੰਦਰ ਰੂੜੇਕੇ, ਕਰਮਚੰਦ ਭਾਰਦਵਾਜ , ਪੂਰਨ ਸਿੰਘ ਖਾਈ, ਰਵੇਲ ਸਿੰਘ ਸਹਾਏਪੁਰ, ਕੁਲਵਿੰਦਰ ਢਿੱਲੋਂ, ਜਗਜੀਤ ਕੋਟਲੀ, ਗੁਰਵਿੰਦਰ ਸਿੰਘ, ਜਗਜੀਤ ਕੰਡਾ, ਸੁਖਵਿੰਦਰ ਚਾਹਲ, ਰਘਵੀਰ ਸਿੰਘ,ਬਲਜੀਤ ਮੋਦਲਾ, ਜਰਨੈਲ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਭਾਣਾ, ਅਵਤਾਰ ਕੈਂਥ,ਅਵਤਾਰ ਸ਼ੇਰਗਿਲ, ਗੁਰਤੇਜ ਪੱਖੋ, ਬਲਜੀਤ ਬਰਾੜ ,ਬਲਜੀਤ ਕੁਮਾਰ ਤੇ ਲਖਵੰਤ ਦਿਉਲ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here