ਨਿੱਜੀ ਪੱਤਰ ਪ੍ਰੇਰਕ

ਖੰਨਾ, 22 ਅਪਰੈਲ

ਪਾਵਰਕੌਮ ਦੇ ਮੁਲਾਜ਼ਮਾਂ ਨੇ ਖੰਨਾ ਦੇ ਨਰੋਤਮ ਨਗਰ ਵਿਚ ਦਰੱਖ਼ਤ ਛਾਂਗਣ ਦੀ ਬਜਾਏ ਰੁੱਖ ਨੂੰ ਹੀ ਵੱਢ ਦਿੱਤਾ। ਦਰੱਖ਼ਤ ਵੱਢਣ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਨੇ ਕਿਹਾ ਕਿ ਇਕ ਪਾਸੇ ਸਮਾਜ ਸੇਵੀਆਂ ਅਤੇ ਸਰਕਾਰ ਵੱਲੋਂ ਵਾਤਾਵਰਨ ਸ਼ੁੱਧ ਰੱਖਣ ਲਈ ਕਰੋੜਾਂ ਰੁਪਏ ਖਰਚ ਕਰਕੇ ਦਰੱਖਤ ਲਾਏ ਜਾਂਦੇ ਹਨ ਤੇ ਦੂਜੇ ਪਾਸੇ ਕੁਝ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਵੱਢਿਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਨਰੋਤਮ ਨਗਰ ਵਿੱਚ ਹਰੇ ਭਰੇ ਰੁੱਖ ਨਾਲ ਤਾਰਾਂ ਲੱਗਣ ਕਾਰਨ ਮੁਲਾਜ਼ਮਾਂ ਨੇ ਦਰੱਖਤ ਨੂੰ ਛਾਂਗਣ ਦੀ ਥਾਂ ਪੂਰਾ ਵੱਢ ਕੇ ਸਮੱਸਿਆ ਦਾ ਪੱਕਾ ਹੀ ਹੱਲ ਕਰ ਦਿੱਤਾ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਦਰੱਖਤ ਨੂੰ ਕਰੀਬ 4 ਤੋਂ 5 ਸਾਲ ਪਾਲਦੇ ਲੰਘ ਗਏ ਪਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਤਾਰਾਂ ਦੇ ਨਾਲ ਲੱਗਣ ਕਾਰਨ ਇਸ ਨੂੰ ਇਕੋ ਦਿਨ ਵਿੱਚ ਵੱਢ ਦਿੱਤਾ ਜਦੋਂ ਕਿ ਰੁੱਖ ਨੂੰ ਸਿਰਫ਼ 5 ਫੁੱਟ ਹੀ ਵੱਢਣ ਦੀ ਲੋੜ ਸੀ। ਇਲਾਕੇ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਉਕਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਪਾਵਰਕੌਮ ਦੇ ਐੱਸਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁਲਾਜ਼ਮ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਕਿਸੇ ਵੀ ਦਰੱਖਤ ਨੂੰ ਵੱਢਿਆ ਨਾ ਜਾਵੇ। ਇਸ ਮੌਕੇ ਜਸਪਾਲ ਸਿੰਘ, ਐਡਵੋਕੇਟ ਰਵੀ ਕੁਮਾਰ, ਜੈ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here