ਪਟਨਾ, 10 ਜੂਨ

ਬਿਹਾਰ ਦੇ ਹਾਜੀਪੁਰ ਵਿਚ ਸਥਿਤ ਇਕ ਨਿੱਜੀ ਬੈਂਕ ’ਚੋਂ ਅੱਜ ਸਵੇਰੇ ਚਿੱਟੇ ਦਿਨ ਲੁਟੇਰਿਆਂ ਨੇ 1.19 ਕਰੋੜ ਰੁਪਏ ਲੁੱਟ ਲਏ। ਲੁਟੇਰੇ ਹਥਿਆਰਾਂ ਨਾਲ ਲੈਸ ਸਨ ਜਿਨ੍ਹਾਂ ਦੀ ਗਿਣਤੀ ਪੰਜ ਸੀ।

ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਐੱਚਡੀਐੱਫਸੀ ਬੈਂਕ ਦੀ ਜਦੂਆ ਬਰਾਂਚ ਖੁੱਲ੍ਹੀ, ਪੰਜ ਹਥਿਆਰਬੰਦ ਲੁਟੇਰੇ ਬੈਂਚ ਵਿਚ ਦਾਖ਼ਲ ਹੋਏ। ਉਨ੍ਹਾਂ ਹਥਿਆਰਾਂ ਦੇ ਜ਼ੋਰ ’ਤੇ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਅਤੇ ਡਰਾ-ਧਮਕਾ ਕੇ ਲੌਕਰ ਖੁੱਲ੍ਹਵਾ ਲਏ ਤੇ 1.19 ਕਰੋੜ ਰੁਪਏ ਲੁੱਟ ਕੇ ਦੋ ਮੋਟਰਸਾਈਕਲਾਂ ’ਤੇ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ।

ਵੈਸ਼ਾਲੀ ਦੇ ਐੱਸਪੀ ਮਨੀਸ਼ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ। ਸੂਚਨਾ ਮਿਲਦੇ ਹੀ ਇਲਾਕੇ ਵਿਚ ਤੁਰੰਤ ਨਾਕੇ ਲਗਾ ਕੇ ਸਾਰੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਗਈ। ਉਪਰੰਤ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਐੱਸਪੀ ਨੇ ਕਿਹਾ ਕਿ ਬੈਂਚ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਬੈਂਕ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। -ਆਈਏਐੱਨਐੱਸ

LEAVE A REPLY

Please enter your comment!
Please enter your name here