ਪਟਨਾ, 10 ਜੂਨ

ਬਿਹਾਰ ਦੇ ਹਾਜੀਪੁਰ ਵਿਚ ਸਥਿਤ ਐੱਚਡੀਐੱਫਸੀ ਬੈਂਕ ਦੀ ਸ਼ਾਖਾ ’ਚੋਂ ਵੀਰਵਾਰ ਨੂੰ ਲੁਟੇਰਿਆਂ ਨੇ 1.19 ਕਰੋੜ ਰੁਪਏ ਲੁੱਟ ਲਏ। ਲੁਟੇਰਿਆਂ ਦੀ ਗਿਣਤੀ ਪੰਜ ਸੀ ਤੇ ਉਹ ਹਥਿਆਰਾਂ ਨਾਲ ਲੈਸ ਸਨ।  ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਐੱਚਡੀਐੱਫਸੀ ਬੈਂਕ ਦੀ ਜਦੂਆ ਬਰਾਂਚ ਖੁੱਲ੍ਹੀ, ਪੰਜ ਹਥਿਆਰਬੰਦ ਲੁਟੇਰੇ ਬੈਂਚ ਵਿਚ ਦਾਖ਼ਲ ਹੋਏ। ਉਨ੍ਹਾਂ ਹਥਿਆਰਾਂ ਦੇ ਜ਼ੋਰ ’ਤੇ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਅਤੇ ਡਰਾ-ਧਮਕਾ ਕੇ ਲੌਕਰ ਖੁੱਲ੍ਹਵਾ ਲਏ ਤੇ 1.19 ਕਰੋੜ ਰੁਪਏ ਲੁੱਟ ਕੇ ਦੋ ਮੋਟਰਸਾਈਕਲਾਂ ’ਤੇ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ।-ਏਜੰਸੀ

LEAVE A REPLY

Please enter your comment!
Please enter your name here