ਬੰਗਲੁਰੂ: ਬੰਗਲੁਰੂ ਐੱਫਸੀ ਨੇ ਅੱਜ ਪੰਜਾਬ ਦੇ ਰਹਿਣ ਵਾਲੇ 19 ਸਾਲਾ ਫੁਟਬਾਲਰ ਹਰਮਨਪ੍ਰੀਤ ਸਿੰਘ ਨਾਲ ਇਕਰਾਰ ਕਰਨ ਦਾ ਐਲਾਨ ਕੀਤਾ ਹੈ। ਈਸਟ ਬੰਗਾਲ ਦੇ ਸਾਬਕਾ ਵਿੰਗਰ ਹਰਮਨਪ੍ਰੀਤ ਨੇ ਈਗਲਜ਼ ਐੱਫਸੀ ਖ਼ਿਲਾਫ਼ ਆਗਾਮੀ ਏਐੱਫਸੀ ਕੱਪ ਵਿੱਚ ਪਲੇਅ ਆਫ ਗੇੜ ਦੇ ਮੁਕਾਬਲੇ ਤੋਂ ਪਹਿਲਾਂ ਬੰਗਲੁਰੂ ਦੀ ਟੀਮ ਨਾਲ ਕਰਾਰ ਕੀਤਾ ਹੈ। ਉਸਨੇ 2018 ਵਿੱਚ ਇੰਡੀਅਨ ਐਰੋਜ਼ ਨਾਲ ਜੁੜਦਿਆਂ ਆਈ ਲੀਗ ਵਿੱਚ 14 ਮੁਕਾਬਲੇ ਖੇਡੇ ਸਨ, ਜਿਸ ਮਗਰੋਂ ਉਹ ਐੱਸਸੀ ਈਸਟ ਬੰਗਾਲ ਨਾਲ ਜੁੜ ਗਿਆ ਸੀ। ਹਰਮਨਪ੍ਰੀਤ ਫੁਟਬਾਲਰਾਂ ਦੇ ਪਰਿਵਾਰ ’ਚੋਂ ਹੈ। ਉਸ ਦੇ ਪਿਤਾ ਸਤਨਾਮ ਸਿੰਘ ਪੰਜਾਬ ਪੁਲੀਸ ਅਤੇ ਚਾਚਾ ਜੇਸੀਟੀ ਫਗਵਾੜਾ ਲਈ ਖੇਡਦੇ ਸਨ। -ਪੀਟੀਆਈ

LEAVE A REPLY

Please enter your comment!
Please enter your name here