ਚੰਡੀਗੜ੍ਹ: ਸੀਬੀਐੱਸਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਭਵਨ ਵਿਦਿਆਲਿਆ ਦੀ ਸ਼ਰੇਆ ਲਾਂਬਾ ਦੇ 98.8 ਫੀਸਦੀ ਅੰਕ ਆਏ ਹਨ। ਉਸ ਦੇ ਮਾਪੇ ਡਾਕਟਰ ਹਨ। ਸ਼ਰੇਆ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੋਹਰੀ ਰਹੀ ਹੈ। ਉਸ ਨੇ ਸੀਬੀਐਸਈ ਖੇਡਾਂ 2023 ਵਿਚ ਟੈਨਿਸ ਵਿਚ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਬੀਤੇ ਸਾਲ ਇੰਟਰ ਸਕੂਲ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ। ਉਸ ਦੇ ਪਿਤਾ ਡਾ. ਅਨੁਰਾਗ ਲਾਂਬਾ ਨਿਊਰੋਲੋਜਿਸਟ ਤੇ ਮਾਂ ਡਾ. ਰੇਣੂ ਗਾਇਨਾਕੋਲੋਜਿਸਟ ਹੈ।

 

LEAVE A REPLY

Please enter your comment!
Please enter your name here