ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 12 ਫਰਵਰੀ

ਅੱਜ ਇੱਥੇ ਮਾਰਕੀਟ ਕਮੇਟੀ ਵਿਖੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਖੇਤੀਬਾੜੀ ਨਾਲ ਸਬੰਧਤ ਹਾਦਸਿਆਂ ਦੇ ਪੀੜਤਾਂ ਨੂੰ 6.80 ਲੱਖ ਰੁਪਏ ਦੇ ਚੈੱਕ ਵੰਡੇ ਗਏ। ਵਿਧਾਇਕਾ ਨੇ ਚਰਨਜੀਤ ਕੌਰ ਵਾਸੀ ਘਰਾਚੋਂ ਨੂੰ 2 ਲੱਖ ਰੁਪਏ, ਜਸਵਿੰਦਰ ਸਿੰਘ ਵਾਸੀ ਮਾਝੀ ਨੂੰ 2 ਲੱਖ ਰੁਪਏ, ਬੀਰਬਲ ਵਾਸੀ ਕਪਿਆਲ ਨੂੰ 20 ਹਜ਼ਾਰ ਰੁਪਏ, ਸੁਖਵਿੰਦਰ ਸਿੰਘ ਵਾਸੀ ਬਟੜਿਆਣਾ ਨੂੰ 10 ਹਜ਼ਾਰ ਰੁਪਏ, ਕੁਲਵੰਤ ਸਿੰਘ ਵਾਸੀ ਬਖਤੜੀ ਨੂੰ 10 ਹਜ਼ਾਰ ਰੁਪਏ, ਜਸਵਿੰਦਰ ਕੌਰ ਨੂੰ 10 ਹਜ਼ਾਰ ਰੁਪਏ, ਸੁਖਪਾਲ ਸਿੰਘ ਵਾਸੀ ਘਨੌੜ੍ਹ ਜੱਟਾਂ ਨੂੰ 10 ਹਜ਼ਾਰ ਰੁਪਏ, ਸੁਖਜੀਤ ਕੌਰ ਵਾਸੀ ਬਾਸੀਅਰਖ ਨੂੰ 10 ਹਜ਼ਾਰ ਰੁਪਏ, ਨੰਦ ਲਾਲ ਰੇਤਗੜ੍ਹ ਨੂੰ 10 ਹਜ਼ਾਰ ਰੁਪਏ ਅਤੇ ਰਣਦੀਪ ਕੌਰ ਘਰਾਚੋਂ ਨੂੰ 2 ਲੱਖ ਰੁਪਏ ਦੇ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ਗੁਰਤੇਜ ਸਿੰਘ, ਪ੍ਰਦੀਪ ਕੁਮਾਰ ਗੋਇਲ, ਕੁਲਵੰਤ ਸਿੰਘ, ਭੀਮ ਸਿੰਘ ਗਾੜੀਆ ਅਤੇ ਭੁਪਿੰਦਰ ਸਿੰਘ ਕਾਕੜਾ ਹਾਜ਼ਰ ਸਨ।

LEAVE A REPLY

Please enter your comment!
Please enter your name here