ਨੈਨੀਤਾਲ, 2 ਸਤੰਬਰ
ਪੁਲੀਸ ਨੇ ਇੱਕ ਵਿਧਵਾ ਨੂੰ ਪੱਕੀ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸ ਨਾਲ ਕਥਿਤ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਭਾਜਪਾ ਆਗੂ ਅਤੇ ਉਤਰਾਖੰਡ ਸਹਿਕਾਰੀ ਡੇਅਰੀ ਫੈਡਰੇਸ਼ਨ ਲਿਮਟਡ ਦੇ ਪ੍ਰਸ਼ਾਸਕ ਮੁਕੇਸ਼ ਬੋਰਾ ਅਤੇ ਉਸ ਦੇ ਡਰਾਈਵਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਬੋਰਾ ਨੂੰ ਉਤਰਾਖੰਡ ਸਹਿਕਾਰੀ ਡੇਅਰੀ ਫੈਡਰੇਸ਼ਨ ਲਿਮਟਡ ਨੈਨੀਤਾਲ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਔਰਤ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਦੇ ਡਰਾਈਵਰ ਕਮਲ ਬੇਲਵਾਲ ਖ਼ਿਲਾਫ਼ ਜਬਰ-ਜਨਾਹ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ