ਪੈਰਿਸ, 4 ਸਤੰਬਰ
ਪੈਰਿਸ ਪੈਰਾਲੰਪਿਕ ਦੌਰਾਨ ਭਾਰਤੀਆਂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 63 ਅਤੇ ਜੈਵਲਿਨ ਥਰੋਅ ਐੱਫ 46 ਦੋਵਾਂ ਵਿੱਚ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।ਖਿਡਾਰੀ ਸ਼ਰਦ ਕੁਮਾਰ ਅਤੇ ਮਰਿਯੱਪਨ ਥੰਗਾਵੇਲੂ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 63 ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਅਜੀਤ ਸਿੰਘ ਅਤੇ ਸੁੰਦਰ ਸਿੰਘ ਗੁਰਜਰ ਨੇ ਜੈਵਲਿਨ ਥਰੋਅ ਐਫ 46 ਫਾਈਨਲ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਔਰਤਾਂ ਦੇ 400 ਮੀਟਰ ਟੀ-20 ਵਰਗ ਵਿੱਚ ਦੀਪਤੀ ਜੀਵਨਜੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੇ ਟਰੈਕ ਅਤੇ ਫੀਲਡ ਐਥਲੀਟਾਂ ਨੇ ਮੰਗਲਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਵਿੱਚ ਕੁੱਲ ਪੰਜ ਤਗ਼ਮੇ ਜਿੱਤੇ ਹਨ। -ਪੀਟੀਆਈ