ਭਾਰਤੀ ਕ੍ਰਿਕਟ ਬੋਰਡ ਵੱਲੋਂ ਕੋਵਿਡ ਪ੍ਰਭਾਵਿਤ ਘਰੇਲੂ ਖਿਡਾਰੀਆਂ ਲਈ ਮੁਆਵਜ਼ੇ ਦਾ ਐਲਾਨ

0


ਨਵੀਂ ਦਿੱਲੀ, 20 ਸਤੰਬਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਵਿਡ ਕਰ ਕੇ ਘੱਟ ਸਮੇਂ ਦੇ ਕਰ ਦਿੱਤੇ ਗਏ 2020-21 ਸੈਸ਼ਨ ਕਾਰਨ ਪ੍ਰਭਾਵਿਤ ਹੋਏ ਘਰੇਲੂ ਕ੍ਰਿਕਟਰਾਂ ਲਈ ਮੁਆਵਜ਼ੇ ਵਜੋਂ 50 ਫ਼ੀਸਦ ਵਾਧੂ ਮੈਚ ਫੀਸ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਆਗਾਮੀ ਸੈਸ਼ਨ ਲਈ ਫੀਸ ਵਿਚ ਵਾਧਾ ਵੀ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰ ਕੇ ਕਿਹਾ, ‘‘ਜਿਨ੍ਹਾਂ ਕ੍ਰਿਕਟਰਾਂ ਨੇ 2019-20 ਦੇ ਘਰੇਲੂ ਕ੍ਰਿਕਟ ਸੈਸ਼ਨ ਵਿਚ ਹਿੱਸਾ ਲਿਆ ਸੀ ਉਨ੍ਹਾਂ ਨੂੰ 2020-21 ਸੈਸ਼ਨ ਲਈ ਮੁਆਵਜ਼ੇ ਵਜੋਂ 50 ਫ਼ੀਸਦ ਵਾਧੂ ਮੈਚ ਫੀਸ ਦਿੱਤੀ ਜਾਵੇਗੀ।’’ ਇਹ ਫ਼ੈਸਲਾ ਅੱਜ ਬੋਰਡ ਦੀ ਚੋਟੀ ਦੀ ਕੌਂਸਲ ਵਿਚ ਲਿਆ ਗਿਆ।

-ਪੀਟੀਆਈ


Leave a Reply