ਮੁੰਬਈ, 26 ਅਗਸਤ
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਰੌਣਕ ਰਹੀ। ਸੈਂਸੈਕਸ 611.90 ਅੰਕ ਚੜ੍ਹ ਕੇ 81,698.11 ‘ਤੇ ਅਤੇ ਨਿਫਟੀ 187.45 ਅੰਕ ਦੀ ਤੇਜ਼ੀ ਨਾਲ 25,010.60 ‘ਤੇ ਬੰਦ ਹੋਇਆ। ਅਮਰੀਕੀ ਸੰਘੀ ਰਿਜ਼ਰਵ ਵੱਲੋਂ ਜਲਦੀ ਹੀ ਵਿਆਜ ਦਰਾਂ ਵਿੱਚ ਕਟੌਤੀ ਸ਼ੁਰੂ ਕਰਨ ਦੀ ਨਵੀਂ ਉਮੀਦ ਦੇ ਕਾਰਨ ਬਾਜ਼ਾਰ ਵਿੱਚ ਰੌਣਕ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 611.90 ਅੰਕ ਜਾਂ 0.75 ਫੀਸਦੀ ਵਧ ਕੇ 81,698.11 ‘ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 738.06 ਅੰਕ ਜਾਂ 0.91 ਫੀਸਦੀ ਵਧ ਕੇ 81,824.27 ‘ਤੇ ਪਹੁੰਚ ਗਿਆ ਸੀ। ਐੱਨਐੱਸਈ ਨਿਫਟੀ 187.45 ਅੰਕ ਜਾਂ 0.76 ਫੀਸਦੀ ਵਧ ਕੇ 25,010.60 ‘ਤੇ ਪਹੁੰਚ ਗਿਆ।