26.2 C
Miami
Monday, October 18, 2021
HomeLanguageਪੰਜਾਬੀਭਾਰਤ ਅਤੇ ਚੀਨ ਵਿਚਕਾਰ ਫ਼ੌਜੀ ਪੱਧਰ ਦੀ ਵਾਰਤਾ ਅੱਜ

ਭਾਰਤ ਅਤੇ ਚੀਨ ਵਿਚਕਾਰ ਫ਼ੌਜੀ ਪੱਧਰ ਦੀ ਵਾਰਤਾ ਅੱਜ


ਨਵੀਂ ਦਿੱਲੀ, 9 ਅਕਤੂਬਰ

ਭਾਰਤ ਤੇ ਚੀਨ ਭਲਕੇ ਅਗਲੇ ਗੇੜ ਦੀ ਫ਼ੌਜੀ ਵਾਰਤਾ ਕਰਨਗੇ ਜੋ ਕਿ ਪੂਰਬੀ ਲੱਦਾਖ ’ਚ ਬਾਕੀ ਰਹਿੰਦੇ ਖੇਤਰਾਂ ’ਚੋਂ ਸਰਹੱਦ (ਐਲਏਸੀ) ਤੋਂ ਫ਼ੌਜ ਸੱਦਣ ਉਤੇ ਕੇਂਦਰਿਤ ਹੋਵੇਗੀ। ਸਰਕਾਰੀ ਸੂਤਰਾਂ ਮੁਤਾਬਕ ਗੱਲਬਾਤ ਚੀਨ ਵਾਲੇ ਪਾਸੇ ਮੋਲਡੋ ਬਾਰਡਰ ਚੌਕੀ ਉਤੇ ਭਲਕੇ 10.30 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ਭਾਰਤੀ ਧਿਰ ਜਲਦੀ ਤੋਂ ਜਲਦੀ ਵਾਧੂ ਫ਼ੌਜ ਨੂੰ ਪਿੱਛੇ ਸੱਦਣ ਲਈ ਜ਼ੋਰ ਪਾਵੇਗੀ। ਦੇਪਸਾਂਗ ਤੇ ਡੈਮਚੋਕ ਖੇਤਰਾਂ ਦੇ ਵਿਵਾਦ ਦਾ ਹੱਲ ਜਲਦੀ ਕੱਢਣ ਉਤੇ ਵੀ ਜ਼ੋਰ ਪਾਇਆ ਜਾਵੇਗਾ। ਇਸ ਤੋਂ ਪਹਿਲਾਂ 12ਵੇਂ ਗੇੜ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ। ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਗੋਗਰਾ ਤੋਂ ਫ਼ੌਜਾਂ ਸੱਦੀਆਂ ਸਨ। ਇਸ ਕਦਮ ਨੂੰ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਕਰਨ ਦੇ ਯਤਨ ਵਜੋਂ ਦੇਖਿਆ ਗਿਆ ਸੀ। 13ਵੇਂ ਗੇੜ ਦੀ ਗੱਲਬਾਤ ਹਾਲ ਹੀ ਵਿਚ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਹੋ ਰਹੀ ਹੈ। ਚੀਨ ਦੀ ਫ਼ੌਜ ਨੇ ਉਤਰਾਖੰਡ ਦੇ ਬਰਹੋਟੀ ਸੈਕਟਰ ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਭੜਕਾਹਟ ਪੈਦਾ ਕਰਨ ਦਾ ਯਤਨ ਕੀਤਾ ਸੀ। ਪਿਛਲੇ ਹਫ਼ਤੇ ਭਾਰਤ ਤੇ ਚੀਨ ਦੀ ਫ਼ੌਜ ਵਿਚਾਲੇ ਤਵਾਂਗ ਸੈਕਟਰ ਵਿਚ ਹੀ ਸੰਖੇਪ ਟਕਰਾਅ ਹੋਇਆ ਸੀ। ਹਾਲਾਂਕਿ ਦੋਵਾਂ ਧਿਰਾਂ ਦੇ ਕਮਾਂਡਰਾਂ ਦੀ ਗੱਲਬਾਤ ਤੋਂ ਬਾਅਦ ਇਸ ਨੂੰ ਜਲਦੀ ਹੱਲ ਕਰ ਲਿਆ ਗਿਆ। ਪਿਛਲੇ ਮਹੀਨੇ ਚੀਨੀ ਫ਼ੌਜ ਪੀਐਲਏ ਦੇ ਕਰੀਬ 100 ਸੈਨਿਕਾਂ ਨੇ ਬਰਹੋਟੀ ਵਿਚ ਸਰਹੱਦ ਉਲੰਘੀ ਸੀ। 30 ਅਗਸਤ ਨੂੰ ਚੀਨੀ ਸੈਨਿਕ ਇਲਾਕੇ ਵਿਚ ਕੁਝ ਸਮਾਂ ਬਿਤਾ ਕੇ ਵਾਪਸ ਚਲੇ ਗਏ ਸਨ। ਗੱਲਬਾਤ ਕਰਨ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਕਰਨਗੇ ਜੋ ਕਿ ਲੇਹ ਅਧਾਰਿਤ 14 ਕੋਰ ਦੇ ਕਮਾਂਡਰ ਹਨ। -ਪੀਟੀਆਈ

ਤਾਇਨਾਤੀ ਬਰਕਰਾਰ ਰਹਿਣ ’ਤੇ ਐਲਓਸੀ ਵਰਗੀ ਸਥਿਤੀ ਬਣੇਗੀ: ਫ਼ੌਜ ਮੁਖੀ

ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿਚ ਚੀਨ ਵੱਲੋਂ ਖੜ੍ਹਾ ਕੀਤਾ ਫ਼ੌਜੀ ਢਾਂਚਾ ਵੱਡੀ ਤਾਇਨਾਤੀ ਨੂੰ ਸੰਭਾਲਣ ਦੇ ਸਮਰੱਥ ਹੈ ਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਚੀਨੀ ਫ਼ੌਜ ਤਾਇਨਾਤੀ ਲਗਾਤਾਰ ਦੂਜੀਆਂ ਸਰਦੀਆਂ ਵਿਚ ਵੀ ਬਣਾ ਕੇ ਰੱਖਦੀ ਹੈ ਤਾਂ ਇੱਥੇ ਵੀ ਐਲਓਸੀ (ਲਾਈਨ ਆਫ ਕੰਟਰੋਲ) ਵਰਗੀ ਸਥਿਤੀ ਬਣ ਜਾਵੇਗੀ ਜਦਕਿ ਇਹ ਸਰਗਰਮ ਕੰਟਰੋਲ ਰੇਖਾ (ਐਲਓਸੀ) ਨਹੀਂ ਹੈ ਜਿਵੇਂ ਕਿ ਪਾਕਿਸਤਾਨ ਨਾਲ ਪੱਛਮੀ ਫਰੰਟ ਉਤੇ ਹੈ।  


RELATED ARTICLES

Leave a Reply

- Advertisment -

You May Like

%d bloggers like this: