ਵਾਸ਼ਿੰਗਟਨ, 22 ਅਗਸਤ

ਭਾਰਤ ਦੇ ਰੱਖਿਆ ਰਾਜਨਾਥ ਸਿੰਘ ਅਮਰੀਕਾ ਦੇ ਚਾਰ ਰੋਜ਼ਾ ਦੌਰੇ ਤਹਿਤ ਵੀਰਵਾਰ ਨੂੰ ਵਾਸ਼ਿੰਗਟਨ ਪਹੁੰਚ ਗਏ ਹਨ। ਉਹ ਇੱਥੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਅਮਰੀਕੀ ਨੇਤਾਵਾਂ ਨਾਲ ਵੱਖ-ਵੱਖ ਮੁੱਦਿਆਂ ਵਿਚਾਰ ਵਟਾਂਦਰਾ ਕਰਨਗੇ। ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਮਰੀਕੀ ਹਮਰੁਤਬਾ ਲਿਓਡ ਅਸਟਿਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਸਣੇ ਹੋਰਨਾਂ ਨਾਲ ਮੁ਼ਲਾਕਾਤ ਦਾ ਪ੍ਰੋਗਰਾਮ ਹੈ। -ਪੀਟੀਆਈ

LEAVE A REPLY

Please enter your comment!
Please enter your name here