ਜਗਮੋਹਨ ਸਿੰਘ ਘਨੌਲੀ

ਰੂਪਨਗਰ, 13 ਅਪਰੈਲ

ਮੁਹਾਲੀ ਦੇ ਮਟੌਰ ਐੱਸਐੱਚਓ ਗੱਬਰ ਸਿੰਘ ਵੀਰਵਾਰ ਰਾਤ ਨੂੰ, ਜਦੋਂ ਰੂਪਨਗਰ ਜ਼ਿਲ੍ਹੇ ਦੇ ਕੁਰਾਲੀ-ਮੋਰਿੰਡਾ ਰੋਡ ‘ਤੇ ਪਿੰਡ ਧਿਆਨਪੁਰਾ ਨੇੜੇ ਆਪਣੀ ਸਕਾਰਪੀਓ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਉਹ ਵਾਲ-ਵਾਲ ਬਚ ਗਏ। ਐੱਸਐੱਚਓ ਦੀ ਜਾਨ ਨੂੰ ਖ਼ਤਰਾ ਹੋਣ ਕਾਰਨ ਉਨ੍ਹਾਂ ਨੂੰ ਬੁਲੇਟ ਪਰੂਫ਼ ਗੱਡੀ ਮੁਹੱਈਆ ਕਰਵਾਈ ਗਈ ਹੈ। ਰੋਪੜ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਵੀਰਵਾਰ ਰਾਤ ਕਰੀਬ 11 ਵਜੇ ਕੁਝ ਅਣਪਛਾਤਿਆਂ ਨੇ ਮਟੌਰ ਦੇ ਐਸਐਚਓ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਨ੍ਹਾਂ ਦੀ ਗੱਡੀ ਦੀ ਖਿੜਕੀ ‘ਤੇ ਲੱਗੀ। ਘਟਨਾ ਤੋਂ ਬਾਅਦ ਅਧਿਕਾਰੀ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਥਾਣਾ ਭਗਵੰਤਪੁਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਗੱਬਰ ਸਿੰਘ ਨੂੰ ਗੈਂਗਸਟਰਾਂ ਸਮੇਤ ਅਪਰਾਧੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਬੁਲੇਟ ਪਰੂਫ਼ ਗੱਡੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here