ਕੋਚੀ, 3 ਸਤੰਬਰ

ਮਲਿਆਲਮ ਫ਼ਿਲਮਾਂ ਦਾ ਅਦਾਕਾਰ ਨਵੀਨ ਪਊਲੇ ਖ਼ਿਲਾਫ਼ ਇੱਕ ਔਰਤ ਜਿਸ ’ਤੇ ਉਸ ਨੇ ਦੁਬਈ ’ਚ ਜਿਨਸੀ ਹਮਲਾ ਕੀਤਾ ਸੀ, ਦੀ ਸ਼ਿਕਾਇਤ ’ਤੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਕੇਸ ਊਨੁੱਕਲ ਥਾਣੇ ’ਚ ਦਰਜ ਕੀਤਾ ਗਿਆ। ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਾਰਾ 376 ਤਹਿਤ ਦਰਜ ਮਾਮਲੇ ’ਚ ਇੱਕ ਔਰਤ ਸਣੇ ਛੇ ਮੁਲਜ਼ਮ ਹਨ। ਅਧਿਕਾਰੀ ਮੁਤਾਬਕ ਮੁਤਾਬਕ ਮਾਮਲੇ ’ਚ ਪਹਿਲੀ ਮੁਲਜ਼ਮ ਇੱਕ ਔਰਤ ਹੈ ਅਤੇ ਛੇਵਾਂ ਮੁਲਜ਼ਮ ਨਵੀਨ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਮੁਤਾਬਕ ਇਹ ਘਟਨਾ ਇੱਕ ਸਾਲ ਪਹਿਲਾਂ ਦੁਬਈ ਵਿੱਚ ਵਾਪਰੀ ਸੀ। ਉਨ੍ਹਾਂ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ

 

 

 

LEAVE A REPLY

Please enter your comment!
Please enter your name here