ਪੁਣੇ, 24 ਅਗਸਤ
ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਪੁਣੇ ਦੇ ਪੌਡ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਨਿੱਜੀ ਕੰਪਨੀ ਦਾ ਹੈਲੀਕਾਪਟਰ ਸੀ। ਹਾਦਸੇ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗਿਆ। ਹੈਲੀਕਾਪਟਰ ਦੇ ਕੈਪਟਨ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਬਾਕੀ ਤਿੰਨ ਦੀ ਹਾਲਤ ਸਥਿਰ ਹੈ।