ਪੱਤਰ ਪ੍ਰੇਰਕ
ਮਾਨਸਾ, 25 ਅਗਸਤ
ਪਿੰਡ ਝੰਡੂਕੇ ਤੋਂ ਬਾਹਰ ਪੜ੍ਹਾਉਣ ਜਾਂਦੀ ਇਕ ਲੜਕੀ ਨਾਲ ਪਿੰਡ ਚੈਨੇਵਾਲਾ ਦੇ ਤਿੰਨ ਲੜਕਿਆਂ ਨੇ ਜਬਰ-ਜਨਾਹ ਕੀਤਾ। ਇਸ ਘਟਨਾ ਤੋਂ ਤਿੰਨ ਦਿਨ ਬਾਅਦ ਲੜਕੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਨੇ ਗਲਤ ਦਵਾਈ ਖਾ ਲਈ। ਜਾਣਕਾਰੀ ਅਨੁਸਾਰ ਪਿੰਡ ਝੰਡੂਕੇ ਦੀ ਲੜਕੀ ਨਾਲ ਰਸਤੇ ਵਿਚ ਤਿੰਨ ਲੜਕਿਆਂ ਨੇ ਜਬਰ-ਜਨਾਹ ਕੀਤਾ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵਾਸੀ ਪਿੰਡ ਚੈਨੇਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।