25.6 C
Miami
Thursday, October 21, 2021
HomeLanguageਪੰਜਾਬੀਮਾਰਕੀਟ ਫੀਸ ਦਾ ਵਾਧਾ ਵਾਪਸ ਲਏ ਸਰਕਾਰ: ਗਰਗ

ਮਾਰਕੀਟ ਫੀਸ ਦਾ ਵਾਧਾ ਵਾਪਸ ਲਏ ਸਰਕਾਰ: ਗਰਗ


ਪੱਤਰ ਪ੍ਰੇਰਕ

ਟੋਹਾਣਾ, 9 ਅਕਤੂਬਰ

ਕਿਸਾਨਾਂ ’ਤੇ ਥੌਪੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੀ ਇਕ ਲਾਈਨ ਵੀ ਕਿਸਾਨਾਂ, ਵਪਾਰੀਆਂ ਤੇ ਆਮ ਪਰਿਵਾਰ ਦੇ ਹਿੱਤ ਵਿੱਚ ਨਹੀਂ ਹੈ, ਇਸ ਕਰ ਕੇ ਹੀ ਕਿਸਾਨ ਅੰਦੋਲਨ ਦੀ ਹਮਾਇਤ ਵੱਧਦੀ ਜਾ ਰਹੀ ਹੈ। ਇਹ ਦਾਅਵਾ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬੰਜਰੰਗ ਦਾਸ ਗਰਗ ਨੇ ਇਥੇ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੀਤ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੇ ਦਾਅਵੇ ਕਰਨ, ਭ੍ਰਿਸ਼ਟਾਚਾਰ, ਸੂਬੇ ਦੇ ਵਿਕਾਸ ਦੇ ਗੁਣਗਾਨ ਕਰਨ ਵਾਲੀ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਤੇ ਵਿਧਾਇਕ ਪਾਰਟੀ ਦਾ ਕੋਈ ਆਗੂ ਲੋਕਾਂ ਵਿੱਚ ਜਾਣ ਤੋਂ ਪਹਿਲਾਂ ਉਸਨੂੰ ਨੀਂਦ ਨਹੀਂ ਪੈਂਦੀ। ਲੋਕਾਂ ਦੀ ਆਵਾਜ਼ ਨਾ ਸੁਣਨ ਵਾਲੀ ਗੁੰਗੀ ਬਹਿਰੀ ਸਰਕਾਰ ਦੀ ਦਹਿਲੀਜ਼ ’ਤੇ 10 ਮਹੀਨਿਆਂ ਤੋਂ ਕਿਸਾਨ ਅਦੋਲਨ ਵਿੱਚ 700 ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਉਨ੍ਹਾਂ ਤੇ ਦੋਸ਼-ਧ੍ਰੋਹੀ, ਖਾਲਿਸਤਾਨੀ, ਟੁਕੜੇ-ਟੁਕੜੇ ਗੈਂਗ, ਵਿਦੇਸ਼ਾਂ ’ਤੇ ਪੈਸੇ ਲੈਣ ਵਰਗੇ ਦੋਸ਼ ਲੱਗ ਰਹੇ ਹਨ। ਪਰ ਲੋਕਾਂ ਨੇ ਸਰਕਾਰੀ ਮਹਣਿਆਂ ਨੂੰ ਮੁੱਢੋਂ ਰੱਦ ਕਰ ਕੇ ਸਾਰੇ ਵਰਗਾਂ ਵੱਲੋਂ ਅੰਦੋਲਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਗਰਗ ਨੇ ਮੰਡੀਆਂ ਦੇ ਕਾਰਪੋਰੇਟ ਘਰਾਣਿਆਂ ਦੀ ਤਲਵਾਰ ਲਟਕਦੀ ਹੋਣ ਦੇ ਗਰੀਬ ਦੀ ਰੋਟੀ ਨਾਲ ਜੋੜਿਆ। ਉਨ੍ਹਾਂ ਨੇ ਸਬਜ਼ੀ ਮੰਡੀ ਵਿੱਚ ਮਾਰਕੀਟ ਫੀਸ ਇਕ ਤੋਂ ਵਧਾਕੇ ਦੋ ਤੇ ਝੋਨੇ ਦੀ 2 ਤੋਂ ਵਧਾ ਕੇ ਚਾਰ ਫੀਸਦੀ ਕਰਨ ਨੂੰ ਵਪਾਰੀਆਂ ਨਾਲ ਧੋਖਾ ਕਰਨਾ ਦੱਸਿਆ ਤੇ ਤੁੰਰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਆਕੜ ਸਰਕਾਰ ਗਲਤ ਪੇਸ਼ ਕਰ ਰਹੀ ਹੈ। ਸੂਬੇ ਦੇ ਅੱਧੇ ਕਾਰਖਾਨੇ ਠੱਪ ਹੋ ਚੁੱਕੇ ਹਨ। ਸਰਕਾਰ ਕੋਲ ਉਦਯੋਗ ਦੀ ਕੋਈ ਨੀਤੀ ਨਹੀਂ ਕਰੋਨਾ ਕਾਲ ਵਿੱਚ ਕਈ ਲੱਖ ਕੋਰੜ ਦਾ ਪੈਕੇਜ਼ ਦੇਣ ਦੇ ਬਾਵਜੁਦ ਗਰੀਬ ਦੀ ਜੇਬ ਵਿੱਚ ਚੱਵਨੀ ਤਕ ਨਹੀਂਂ ਆਈ। ਗਰੀਬ ਦੀ ਪਹੁੰਚ ਬਹੁਤ ਦੁਰ ਹੈ। ਲੱਠ ਵਾਲਾ ਬਿਆਨ ਵਾਪਸ ਲੈਣ ਤੇ ਉਨ੍ਹਾਂ ਕਿਹਾ ਕਿ ਸੰਵਿਧਾਨਿਕ ਅਹੁਦੇ ਦੇ ਬੋਲ ਇਤਹਾਸ ਵਿੱਚ ਦਰਜ ਹੁੰਦੇ ਹਨ। ਐਲਨਾਬਾਦ ਚੋਣ ਤੇ ਕਿਹਾ ਕਿ ਭਾਜਪਾ ਦੇ 20 ਬੰਦੇ ਉਮੀਦਵਾਰ ਨਾਲ ਪਰਚਾ ਦਾਖਲ ਕਰਨ ਗਏ ਤਾਂ ਚਾਰ ਹਜ਼ਾਰ ਪੁਲੀਸ ਦੀ ਸੰਖਿਆ ਵਿੱਚ ਸੁਰੱਖਿਆ ਜਵਾਨ ਮੌਜੂੁਦ ਸਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮਜਬੁਰੀਆਂ ਹਨ ਪਰ ਵਪਾਰੀ ਦਾ ਵੱੜਾ ਹਿੱਸਾ ਕਿਸਾਨ ਅੰਦੋਲਨ ਤੇ ਮੰਡੀਆਂ ਬਚਾਉਣ ਲਈ ਨਾਲ ਖੜ੍ਹਾਂ ਹੈ। ਗਰਗ ਨੇ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਦੇ ਕਾਤਲਾਂ ਨੂੰ ਬਚਾਉਣ ਦੀ ਨਿੰਦਾ ਕੀਤੀ। 


RELATED ARTICLES

Leave a Reply

- Advertisment -

You May Like

%d bloggers like this: