ਮੁਬਾਰਕਾਂ! ਚੰਡੀਗੜ੍ਹ ਨੇ ਵੀ ਸੈਂਕੜਾ ਮਾਰਿਆ: ਪੈਟਰੋਲ 100.24 ਰੁਪਏ ਪ੍ਰਤੀ ਲਿਟਰ, ਗਾਂਧੀਨਗਰ ’ਚ ਡੀਜ਼ਲ 100.21 ਰੁਪਏ ’ਤੇ ਪੁੱਜਿਆ

3


ਨਵੀਂ ਦਿੱਲੀ, 10 ਅਕਤੂਬਰ

ਅੱਜ ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ। ਇਸ ਕਾਰਨ ਗਾਂਧੀਨਗਰ ਅਤੇ ਲੇਹ ਵਰਗੀਆਂ ਥਾਵਾਂ ‘ਤੇ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ ਤੇ ਚੰਡੀਗੜ੍ਹ ਵਿੱਚ ਪੈਟਰੋਲ ਨੇ ਸੈਂਕੜਾ ਮਾਰ ਲਿਆ। ਦਿੱਲੀ ਵਿੱਚ ਪੈਟਰੋਲ 104.14 ਰੁਪੲੇ ਤੇ ਮੁੰਬਈ ਵਿੱਚ 110.12 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿੱਚ ਡੀਜ਼ਲ 100.66 ਰੁਪਏ ਤੇ ਦਿੱਲੀ ਵਿੱਚ 92.82 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ। ਚੰਡੀਗੜ੍ਹ ਵਿੱਚ ਪੈਟਰੋਲ 100.24 ਰੁਪਏ ਤੇ ਡੀਜ਼ਲ 92.55 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ। ਗਾਂਧੀ ਨਗਰ ਵਿੱਚ ਹੁਣ ਡੀਜ਼ਲ 100.21 ਰੁਪੲੇ ਤੇ ਲੇਹ ਵਿੱਚ 100.06 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ।

 


Leave a Reply