ਯਮੁਨਾਨਗਰ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਡਿਓ ਕਾਨਫਰੰਸ ਰਾਹੀਂ ਜ਼ਿਲ੍ਹਾ ਯਮੁਨਾਨਗਰ ਨੂੰ 9 ਕਰੋੜ 62 ਲੱਖ 41 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਪ੍ਰਾਜੈਕਟਾਂ ਦਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਮਿਨੀ ਸਕੱਤਰੇਤ ਵਿੱਚ ਕਰਵਾਏ ਗਏ ਸਥਾਨਕ ਪ੍ਰੋਗਰਾਮ ਵਿੱਚ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕ ਅਰਪਣ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਸਰਸਵਤੀ ਨਗਰ ਵਿੱਚ 5 ਕਰੋੜ 42 ਲੱਖ 71 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਬਣਿਆਂ ਕਮਿਊਨਿਟੀ ਸਿਹਤ ਕੇਂਦਰ ਦਾ ਭਵਨ, ਜਗਾਧਰੀ ਵਿੱਚ 3 ਕਰੋੜ 62 ਲੱਖ 41 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਜ਼ਿਲ੍ਹਾ ਪਰਿਸ਼ਦ ਯਮੁਨਾਨਗਰ ਦੀ ਤਿੰਨ ਮੰਜ਼ਿਲ ਇਮਾਰਤ ਅਤੇ ਸਰਕਾਰੀ ਸਕੂਲ ਜਠਲਾਨਾ ਵਿੱਚ 46 ਲੱਖ 19 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ 4 ਕਮਰਿਆਂ ਆਦਿ ਦਾ ਕੰਮ ਸ਼ਾਮਲ ਹੈ।

LEAVE A REPLY

Please enter your comment!
Please enter your name here