ਕੁਝ ਲੋਕ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ, ਕੁਝ ਖਾਣ-ਪੀਣ ਦੇ। ਜਦੋਂ ਕਿ ਕਈਆਂ ਨੂੰ ਸਫ਼ਰ ਕਰਨ ਦਾ ਸ਼ੌਕ ਹੁੰਦਾ ਹੈ, ਅਤੇ ਕਈ ਲੋਕ ਦੋਸਤ ਬਣਾਉਣ ਦੇ ਜਨੂੰਨੀ ਹੁੰਦੇ ਹਨ। ਪਰ ਇਸ ਸ਼ਖਸ ਨੂੰ ਵਿਆਹ ਕਰਵਾਉਣ ਦੀ ਚਸਕਾ ਸੀ। ਇਸ ਨੂੰ ਚਸਕੇ ਦੀ ਬਜਾਏ ਨਸ਼ਾ ਕਹੀਏ ਤਾਂ ਬਿਹਤਰ ਹੋਵੇਗਾ। ਕਿਉਂਕਿ ਉਸ ਨੇ ਇਕ-ਦੋ ਨਹੀਂ ਸਗੋਂ 20 ਤੋਂ ਵੱਧ ਲੜਕੀਆਂ ਅਤੇ ਔਰਤਾਂ ਨਾਲ ਵਿਆਹ ਕੀਤੇ। ਦੇਸ਼ ਦਾ ਸ਼ਾਇਦ ਹੀ ਕੋਈ ਕੋਨਾ ਹੋਵੇਗਾ ਜਿੱਥੇ ਉਸ ਦਾ ਪਰਿਵਾਰ ਨਾ ਹੋਵੇ।

43 ਸਾਲ ਦੇ ਹੋ ਜਾਣ ਤੋਂ ਬਾਵਜੂਦ ਉਹ ਕਈਆਂ ਨੂੰ ਬੈਚਲਰ ਅਤੇ ਕੁਝ ਨੂੰ ਤਲਾਕਸ਼ੁਦਾ ਦੱਸਦਾ ਸੀ। ਉਹ ਮੈਟਰੀਮੋਨੀਅਲ ਸਾਈਟਾਂ ‘ਤੇ ਵਿਆਹ ਲਈ ਇਸ਼ਤਿਹਾਰ ਦਿੰਦਾ ਅਤੇ ਕਿਸੇ ਵੀ ਤਲਾਕਸ਼ੁਦਾ ਜਾਂ ਵਿਧਵਾ ਔਰਤ ਨਾਲ ਸੰਪਰਕ ਕਰਦਾ। ਗੱਲਾਂ ਦਾ ਪੀਰ ਸੀ ਉਹ ਸ਼ਖਸ। ਇੱਕ ਵਾਰ ਜਿਸ ਔਰਤ ਨਾਲ ਉਸਨੇ ਗੱਲ ਕਰ ਲਈ ਉਹ ਉਸਦੇ ਜਾਦੂ ਵਿੱਚ ਆ ਜਾਂਦੀ ਅਤੇ ਸਭ ਕੁਝ ਲੁਟਾ ਦਿੰਦੀ।

ਇਹ ਮਾਮਲਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦਾ ਹੈ। ਪਾਲਘਰ ਪੁਲਸ ਨੇ ਦੇਸ਼ ਭਰ ‘ਚ 20 ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਨ ਵਾਲੇ 43 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਨਾਲ ਵਿਆਹ ਕਰਵਾ ਲੈਂਦਾ ਸੀ ਅਤੇ ਫਿਰ ਅਜਿਹੀ ਮਜ਼ਬੂਰੀ ਦਿਖਾ ਦਿੰਦਾ ਸੀ ਕਿ ਉਹ ਔਰਤਾਂ ਤੋਂ ਪੈਸੇ ਅਤੇ ਉਨ੍ਹਾਂ ਦਾ ਕੀਮਤੀ ਸਾਮਾਨ ਠੱਗਦਾ ਲੈਂਦਾ ਸੀ ਅਤੇ ਫਿਰ ਭੱਜ ਜਾਂਦਾ ਸੀ।

ਮੀਰਾ-ਭਾਈਂਡਰ, ਵਸਈ-ਵਿਰਾਰ ਪੁਲਿਸ (ਐਮਬੀਵੀਵੀ ਪੁਲਿਸ) ਨੇ ਨਾਲਾ ਸੋਪਾਰਾ ਦੀ ਇੱਕ ਔਰਤ ਦੀ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਦੋਸ਼ੀ ਫਿਰੋਜ਼ ਨਿਆਜ਼ ਸ਼ੇਖ ਨੂੰ ਠਾਣੇ ਜ਼ਿਲੇ ਦੇ ਕਲਿਆਣ ਤੋਂ 23 ਜੁਲਾਈ ਨੂੰ ਗ੍ਰਿਫਤਾਰ ਕੀਤਾ।

ਸੀਨੀਅਰ ਪੁਲਸ ਕਪਤਾਨ ਵਿਜੇ ਸਿੰਘ ਭਾਗਲ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਮੁਲਜ਼ਮ ਫਿਰੋਜ਼ ਨਿਆਜ਼ ਸ਼ੇਖ ਨੇ ਉਸ ਨਾਲ ਵਿਆਹ ਸਬੰਧੀ ਵੈੱਬਸਾਈਟ ’ਤੇ ਦੋਸਤੀ ਕੀਤੀ ਅਤੇ ਉਸ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਹਾਲਾਤ ਠੀਕ ਰਹੇ, ਬਾਅਦ ਵਿਚ ਨਿਆਜ਼ ਸ਼ੇਖ ਨੇ ਔਰਤ ਕੋਲੋਂ ਨਕਦੀ, ਇਕ ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਲੈ ਲਿਆ। ਅਕਤੂਬਰ ਅਤੇ ਨਵੰਬਰ 2023 ਵਿੱਚ ਔਰਤ ਤੋਂ 6.5 ਲੱਖ ਰੁਪਏ ਲਏ ਗਏ ਸਨ। ਠੱਗੀ ਹੋਣ ਦੀ ਸੂਚਨਾ ਮਿਲਦੇ ਹੀ ਮਹਿਲਾ ਨੇ ਪੁਲਸ ਕੋਲ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਅਤੇ ਉਸ ਕੋਲੋਂ ਇੱਕ ਲੈਪਟਾਪ, ਮੋਬਾਈਲ ਫੋਨ, ਡੈਬਿਟ ਅਤੇ ਕ੍ਰੈਡਿਟ ਕਾਰਡ, ਚੈੱਕ ਬੁੱਕ ਅਤੇ ਕੁਝ ਗਹਿਣੇ ਬਰਾਮਦ ਕੀਤੇ।

ਨਿਆਜ਼ ਸ਼ੇਖ ਤੋਂ ਪੁੱਛਗਿੱਛ ਦੌਰਾਨ ਪੁਲਸ ਨੂੰ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦਾ ਪਤਾ ਲੱਗਾ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੇਖ ਨੇ ਵਿਆਹ ਦੀਆਂ ਸਾਈਟਾਂ ‘ਤੇ ਤਲਾਕਸ਼ੁਦਾ ਅਤੇ ਵਿਧਵਾਵਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਨਿਆਜ਼ ਸ਼ੇਖ ਨੇ 2015 ਤੋਂ ਹੁਣ ਤੱਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਅਤੇ ਗੁਜਰਾਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 20 ਤੋਂ ਵੱਧ ਔਰਤਾਂ ਨੂੰ ਠੱਗਿਆ ਹੈ।

LEAVE A REPLY

Please enter your comment!
Please enter your name here