ਲੰਡਨ, 11 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ਨਿਚਰਵਾਰ ਨੂੰ ਜੀ-7 ਸਿਖਰ ਵਾਰਤਾ ਨੂੰ ਵਰਚੁਅਲੀ ਸੰਬੋਧਨ ਕਰਨਗੇ। ਭਾਰਤ ਨੂੰ ਐਤਕੀਂ ਸਿਖਰ ਵਾਰਤਾ ਵਿਚ ਦੱਖਣੀ ਅਫ਼ਰੀਕਾ, ਆਸਟਰੇਲੀਆ ਤੇ ਦੱਖਣੀ ਕੋਰੀਆ ਨਾਲ ਮਹਿਮਾਨ ਮੁਲਕ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਰੋਨਾ ਮਹਾਮਾਰੀ ਤੋਂ ਸਬਕ ਸਿੱਖਣ ਦੇ ਸੁਨੇਹੇ ਨਾਲ ਅੱਜ ਇਥੇ ਕੋਰਨਵਾਲ ਵਿੱਚ ਜੀ-7 ਸਿਖਰ ਵਾਰਤਾ ਦਾ ਮੇਜ਼ਬਾਨ ਵਜੋਂ ਆਗਾਜ਼ ਕੀਤਾ। ਜੌਹਨਸਨ ਨੇ ਚਿਤਾਵਨੀ ਦਿੱਤੀ ਕਿ ‘2008 ਦੇ ਆਰਥਿਕ ਮੰਦਵਾੜੇ’ ਮੌਕੇ ਕੀਤੀਆਂ ਗ਼ਲਤੀਆਂ ਨੂੰ ਨਾ ਦੁਹਰਾਉਣਾ ਅਹਿਮ ਹੈ। ਉਨ੍ਹਾਂ ਕਿਹਾ ਕਿ ਉਸ ਆਰਥਿਕ ਮੰਦਵਾੜੇ ਮਗਰੋਂ ਸਮਾਜ ਦਾ ਹਰੇਕ ਵਰਗ ਉਭਰ ਨਹੀਂ ਸਕਿਆ। ਜੀ-7 ਸਮੂਹ ਵਿਚ ਯੂਕੇ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਤੇ ਜਾਪਾਨ ਸ਼ਾਮਲ ਹਨ। -ਪੀਟੀਆਈ

LEAVE A REPLY

Please enter your comment!
Please enter your name here