ਰਵੇਲ ਸਿੰਘ ਭਿੰਡਰ/ ਜਗਮੋਹਨ ਸਿੰਘ

ਪਟਿਆਲਾ/ਘਨੌਲੀ, 20 ਜੁਲਾਈ

ਸੂਬੇ ’ਚ ਮੌਨਸੂਨ ਦੀ ਆਮਦ ਮਗਰੋਂ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਬਿਜਲੀ ਦੀ ਮੰਗ ’ਚ ਰਿਕਾਰਡ ਗਿਰਾਵਟ ਦਰਜ ਹੋਣ ਮਗਰੋਂ ਪਾਵਰਕੌਮ ਨੇ ਆਪਣੇ ਦੋਵੇਂ ਥਰਮਲਾਂ ਰੋਪੜ ਤੇ ਲਹਿਰਾ ਮੁਹੱਬਤ ਦੀਆਂ ਤਿੰਨ-ਤਿੰਨ ਉਤਪਾਦ ਯੂਨਿਟਾਂ ਬੰਦ ਕਰ ਦਿੱਤੀਆਂ ਹਨ, ਜਦੋਂ ਕਿ ਸਰਕਾਰੀ ਖੇਤਰ ਦੇ ਥਰਮਲਾਂ ਨੂੰ ਵੀ ਅੱਧੇ ਉਤਪਾਦ ਲੋਡ ’ਤੇ ਚਲਾਇਆ ਗਿਆ।

ਜਾਣਕਾਰੀ ਅਨੁਸਾਰ ਅੱਜ ਤੜਕੇ ਤੋਂ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ ’ਚ ਛੇ ਹਜ਼ਾਰ ਮੈਗਾਵਾਟ ਗਿਰਾਵਟ ਦਰਜ ਹੋਣ ਮਗਰੋਂ ਪਾਵਰਕੌਮ ਮੈਨੇਜਮੈਂਟ ਨੇ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਟਾਂ ਦੀਆਂ ਇੱਕ-ਇੱਕ ਯੂਨਿਟਾਂ ਹੀ ਕਾਰਜ਼ਸ਼ੀਲ ਰੱਖ ਕੇ ਬਾਕੀ ਤਿੰਨ-ਤਿੰਨ ਯੂਨਿਟਾਂ ਨੂੰ ਬੰਦ ਕਰ ਦਿੱਤਾ ਹੈ। ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਦੀਆਂ ਯੂਨਿਟਾਂ ਵੀ ਅੱਧੇ ਲੋਡ ’ਤੇ ਕਾਰਜਸ਼ੀਲ ਹਨ। ਬਿਜਲੀ ਦੀ ਮੰਗ ’ਚ ਰਿਕਾਰਡ ਗਿਰਾਵਟ ਹੋਣ ਮਗਰੋਂ ਰਣਜੀਤ ਸਾਗਰ ਡੈਮ ਦੀਆਂ ਦੀ ਤਿੰਨ ਯੂਨਿਟਾਂ ਨੂੰ ਬੰਦ ਕਰਨਾ ਪਿਆ, ਜਦੋਂ ਕਿ ਬਾਕੀ ਹਾਈਡਲ ਪਲਾਂਟਾਂ ਦੇ ਉਤਪਾਦ ਯੂਨਿਟਾਂ ਵੀ ਘੱਟੋ-ਘੱਟ ਸਮਰੱਥਾ ’ਤੇ ਕੀਤੇ ਗਏ ਹਨ। ਬਿਜਲੀ ਦੀ ਮੰਗ ਜਿਹੜੀ ਪਹਿਲਾਂ ਕਈ ਦਿਨ 13 ਹਜ਼ਾਰ 500 ਮੈਗਾਵਾਟ ’ਤੇ ਸਥਿਰ ਰਹਿ ਰਹੀ ਸੀ, ਉਹ ਛੇ ਹਜ਼ਾਰ ਮੈਗਾਵਾਟ ਦੇ ਕਰੀਬ ਹੇਠਾਂ ਆ ਗਈ ਹੈ। ਅਜਿਹੇ ਮਗਰੋਂ ਹਫਤੇ ਤੋਂ ਲੱਗੇ ਰਹੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ। ਪਾਵਰਕੌਮ ਦੇ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਬਿਜਲੀ ਦੀ ਮੰਗ ਹੇਠਾਂ ਆਉਣ ਕਾਰਨ ਉਤਪਾਦ ਯੂਨਿਟਾਂ ਨੂੰ ਬੰਦ ਕਰਨਾ ਪੈ ਰਿਹਾ ਹੈ।

LEAVE A REPLY

Please enter your comment!
Please enter your name here