ਮੌਸਮ ਦੀ ਜਾਣਕਾਰੀ

0ਚੰਡੀਗੜ੍ਹ: ਸ਼ਹਿਰ ਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ। ਸਵੇਰੇ ਦਫਤਰ ਜਾਣ ਵਾਲੇ ਲੋਕ ਮੀਂਹ ਕਾਰਨ ਬਹੁਤ ਪ੍ਰੇਸ਼ਾਨ ਹੋਏ। ਇਸ ਦੇ ਨਾਲ ਹੀ ਪੀਜੀਆਈ ਸਾਈਡ ਤੋਂ ਸ਼ਹਿਰ ਦੇ ਵਿਚਕਾਰ ਟ੍ਰੈਫਿਕ ਜਾਮ ਰਿਹਾ ਤੇ ਹੋਰ ਪਾਸੇ ਵੀ ਟ੍ਰੈਫਿਕ ਸਲੋ ਹੋ ਗਿਆ। ਚੌਰਾਹਿਆਂ ਤੇ ਪਾਣੀ ਭਰਨ ਕਾਰਨ ਆਵਾਜਾਈ ਹੌਲੀ ਹੋ ਗਈ।

ਮੌਸਮ ਵਿਭਾਗ ਮੁਤਾਕਬ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸੀ ਤੇ ਸ਼ਹਿਰ ਵਿੱਚ ਸਵੇਰੇ 8:00 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਅੱਜ ਸ਼ਹਿਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ, ਮੀਂਹ ਕਾਰਨ ਤਾਪਮਾਨ ਚ ਵੀ ਗਿਰਾਵਟ ਆਈ ਹੈ।

ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ ਇੱਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਨੇ 24 ਘੰਟਿਆਂ ਵਿੱਚ ਮੌਸਮ ਵਿੱਚ ਤਬਦੀਲੀ ਦਾ ਸੰਕੇਤ ਦਿੱਤਾ ਹੈ। ਜਦਕਿ ਵਿਭਾਗ ਨੇ 24 ਸਤੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਨਾਲਨਾਲ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ, ਨਾਲ ਹੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਠੰਢ ਵੀ ਜਲਦੀ ਹੀ ਦਸਤਕ ਦੇ ਸਕਦੀ ਹੈ

ਪੰਜਾਬ ਚ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ 23 ਤੇ 25 ਸਤੰਬਰ ਨੂੰ ਮਾਝੇ ਵਿੱਚ ਰੌਸ਼ਨੀ ਦੀ ਸੰਭਾਵਨਾ ਹੈ। ਦੂਜੇ ਪਾਸੇ, 23 ਤੋਂ 25 ਸਤੰਬਰ ਤੱਕ ਦੁਆਬਾ ਵਿੱਚ ਭਾਰੀ ਮੀਂਹ, 23 ਤੇ 24 ਸਤੰਬਰ ਨੂੰ ਪੱਛਮੀ ਮਾਲਵਾ ਵਿੱਚ ਹਲਕੀ ਬਾਰਸ਼ ਤੇ 23 ਤੋਂ 26 ਸਤੰਬਰ ਤੱਕ ਪੂਰਬੀ ਮਾਲਵਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਟੀ ਵਿੱਚ ਪਟਿਆਲਾ ਤੇ ਲੁਧਿਆਣਾ ਸਮੇਤ ਬਠਿੰਡਾ, ਗੁਰਦਾਸਪੁਰ ਚ ਤੇਜ਼ ਬਾਰਸ਼ ਹੋ ਰਹੀ ਹੈ।

ਗੁਆਢੀ ਸੂਬੇ ਹਰਿਆਣਾ ਦੇ ਉੱਤਰੀ ਹਿੱਸੇ 23 ਤੋਂ 26 ਸਤੰਬਰ, ਦੱਖਣੀ ਅਤੇ ਦੱਖਣ ਪੂਰਬੀ ਹਰਿਆਣਾ ਵਿੱਚ 23 ਤੋਂ 26 ਸਤੰਬਰ ਅਤੇ ਪੱਛਮੀ ਅਤੇ ਦੱਖਣ ਪੱਛਮੀ ਹਰਿਆਣਾ ਵਿੱਚ 25 ਅਤੇ 26 ਸਤੰਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਉੱਤਰ ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਜੋ ਐਤਵਾਰ ਤੱਕ ਜਾਰੀ ਰਹੇਗੀ। ਇਹ ਸੂਬੇ ਗੁਜਰਾਤ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ, 25 ਸਤੰਬਰ ਤੱਕ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਪੂਰਬੀਮੱਧ ਅਤੇ ਉੱਤਰਪੂਰਬੀ ਖੇਤਰ ਵਿੱਚ ਚੱਕਰਵਾਤੀ ਸਰਕੂਲੇਸ਼ਨ ਦੀ ਸੰਭਾਵਨਾ ਹੈ। ਇਹ ਪ੍ਰਵਾਹ 48 ਘੰਟਿਆਂ ਦੇ ਦੌਰਾਨ ਪੱਛਮਉੱਤਰਪੱਛਮੀ ਖੇਤਰ ਵੱਲ ਵਧੇਗਾ। ਇਸ ਦਾ ਪ੍ਰਭਾਵ ਓਡੀਸ਼ਾ ਵਿੱਚ 26 ਸਤੰਬਰ ਨੂੰ ਦੇਖਣ ਨੂੰ ਮਿਲੇਗਾ ਅਤੇ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ ਚ ਮੌਸਮ ਦਾ ਹਾਲ

ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਬਦਲ ਰਿਹਾ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅੱਜ ਸਵੇਰੇ ਹੀ ਰਾਸ਼ਟਰੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ (IMD) ਨੇ ਦਿੱਲੀ ਵਿੱਚ ਗਰਜ ਅਤੇ ਬਾਰਿਸ਼ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਅਗਲੇ 4 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ: Global Air Quality Guidelines: ਹਵਾ ਘੁਲੇ ਜ਼ਹਿਰ ਨਾਲ ਹਰ ਸਾਲ 70 ਲੱਖ ਮੌਤਾਂ, WHO ਵੱਲੋਂ ਨਵੀਆਂ ਗਾਈਡਲਾਈਨਜ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904Leave a Reply