ਧਾਰ (ਮੱਧ ਪ੍ਰਦੇਸ਼), 22 ਮਾਰਚ
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਵਿਵਾਦਤ ਭੋਜਸ਼ਾਲਾ/ਕਮਲ ਮੌਲਾ ਮਸਜਿਦ ਕੰਪਲੈਕਸ ਦਾ ਸਰਵੇਖਣ ਕੀਤਾ ਅਤੇ ਕਾਰਬਨ ਡੇਟਿੰਗ ਉਪਕਰਨਾਂ ਦੀ ਵਰਤੋਂ ਸਬੰਧੀ ਤਿਆਰੀ ਕੀਤੀ। ਇੱਥੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਭੋਜਸ਼ਾਲਾ ਕੰਪਲੈਕਸ ਦਾ ਛੇ ਹਫ਼ਤਿਆਂ ’ਚ ਵਿਗਿਆਨਕ ਸਰਵੇਖਣ ਕਰਨ ਦੇ ਨਿਰਦੇਸ਼ਾਂ ਮਗਰੋਂ ਏਐੱਸਆਈ ਦੀ 15 ਮੈਂਬਰੀ ਟੀਮ ਸਥਾਨਕ ਸੀਨੀਅਰ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੰਪਲੈਕਸ ’ਚ ਪਹੁੰਚੀ ਤੇ ਸਾਈਟ ਨੂੰ ਵਿਗਿਆਨਕ ਮੁਲਾਂਕਣ ਲਈ ਤਿਆਰ ਕੀਤਾ। ਦੱਸਣਯੋਗ ਹੈ ਕਿ ਭੋਜਸ਼ਾਲਾ ਕੰਪਲੈਕਸ ਮੱਧ ਕਾਲ ਦਾ ਇੱਕ ਸਮਾਰਕ ਹੈ, ਜਿਸ ਬਾਰੇ ਹਿੰਦੂਆਂ ਦੇ ਮੰਨਣਾ ਹੈ ਕਿ ਇਹ ਦੇਵੀ ਵਗਦੇਵੀ (ਸਰਸਵਤੀ) ਦਾ ਮੰਦਰ ਹੈ ਜਦਕਿ ਮੁਸਲਿਮ ਭਾਈਚਾਰਾ ਇਸ ਨੂੰ ਕਮਲ ਮੌਲਾ ਮਸਜਿਦ ਕਹਿੰਦਾ ਹੈ। -ਪੀਟੀਆਈ