ਲੰਡਨ, 3 ਸਤੰਬਰ

ਲਿਸੈਸਟਰ ਸ਼ਹਿਰ ਨੇੜੇ ਪੂਰਬੀ ਇੰਗਲੈਂਡ ਦੇ ਇੱਕ ਕਸਬੇ ਵਿੱਚ ਭਾਰਤੀ ਮੂਲ ਦੇ 80 ਸਾਲਾ ਬਜ਼ੁਰਗ ’ਤੇ ਹਮਲਾ ਕੀਤਾ ਗਿਆ ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਹਮਲੇ ਸਮੇਂ ਉਹ ਪਾਰਕ ਵਿੱਚ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ। ਪੁਲੀਸ ਨੇ ਇਸ ਘਟਨਾ ਸਬੰਧੀ ਪੰਜ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਇਸ ਦੀ ਕਤਲ ਦਾ ਮਾਮਲਾ ਸਮਝ ਕੇ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਭੀਮ ਸੇਨ ਕੋਹਲੀ ਵਜੋਂ ਹੋਈ ਹੈ। ਕੋਹਲੀ ’ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਐਤਵਾਰ ਨੂੰ ਬਰਾਊਨਸਟੋਨ ਕਸਬੇ ਦੇ ਫਰੈਂਕਲਿਨ ਪਾਰਕ ਵਿੱਚ ਕੁੱਤਾ ਨੂੰ ਘੁੰਮਾ ਰਿਹਾ ਸੀ। ਹਸਪਤਾਲ ਵਿੱਚ ਸੋਮਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। -ਪੀਟੀਆਈ

 

 

LEAVE A REPLY

Please enter your comment!
Please enter your name here