ਰਸੋਈ ਗੈਸ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

0


ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 8 ਅਕਤੂਬਰ

ਚੌਕੀ ਨੰਬਰ-3 ਦੀ ਪੁਲੀਸ ਨੇ ਸ਼ਹਿਰ ਦੇ ਖੰਨਾ ਪੈਲੇਸ ਲਾਗੇ ਰਾਮ ਬਾਗ ਰੋਡ ’ਤੇ ਡੇਅਰੀ ਦੀ ਆੜ ’ਚ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਡੇਅਰੀ ’ਤੇ ਛਾਪਾ ਮਾਰਦਿਆਂ ਪੁਲੀਸ ਨੇ ਮੌਕੇ ਤੋਂ 41 ਸਿਲੰਡਰ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਕ ਪੁਲੀਸ ਨੇ ਸੂਹ ਦੇ ਆਧਾਰ ’ਤੇ ਖ਼ੁਰਾਕ ਸਪਲਾਈ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਖੰਨਾ ਪੈਲੇਸ ਲਾਗੇ ਦੁੱਧ ਦੀ ਡੇਅਰੀ ’ਤੇ ਡੇਅਰੀ ’ਤੇ ਛਾਪਾ ਮਾਰ ਕੇ ਉੱਥੋਂ 3 ਜਣਿਆਂ ਨੂੰ ਸਿਲੰਡਰਾਂ ਵਿਚੋਂ ਗੈਸ ਕੱਢਦੇ ਫੜਿਆ ਹੈ। ਪੁਲੀਸ ਨੇ ਮੌਕੇ ਤੋਂ ਵੱਖ-ਵੱਖ ਕੰਪਨੀਆਂ ਦੇ 41 ਸਿਲੰਡਰਾਂ, ਇੰਡੇਨ ਦੇ 10, ਭਾਰਤ ਗੈਸ ਦੇ 12 ਅਤੇ ਐੱਚਪੀ ਦੇ 19 ਸਿਲੰਡਰ ਹਨ, ਜਿਨ੍ਹਾਂ ਵਿਚੋਂ ਤਿੰਨ ਸਿਲੰਡਰ ਵਪਾਰਕ ਸ਼ਾਮਲ ਹਨ, ਬਰਾਮਦ ਕੀਤੇ ਹਨ। ਇਸ ਤੋਂਂ ਇਲਾਵਾ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਵਿੱਚ ਗੈਸ ਭਰਨ ਕਰਨ ਵਾਲੇ ਔਜ਼ਾਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਖ਼ੁਰਾਕ ਸਪਲਾਈ ਵਿਭਾਗ ਦੀ ਇੰਸਪੈਕਟਰ ਵਿਰਮਾ ਦੇਵੀ ਨੇ ਦੱਸਿਆ ਕਿ ਮੌਕੇ ਤੋਂ 3 ਮੁਲਜ਼ਮ ਹਿਰਾਸਤ ’ਚ ਲਏ ਗਏ ਹਨ ਤੇ ਡੇਅਰੀ ਮਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਹਾਲੇ ਕੇਸ ਦਰਜ ਨਹੀਂ ਕੀਤਾ ਗਿਆ ਹੈ। 


Leave a Reply