ਨਵੀਂ ਦਿੱਲੀ, 22 ਜੁਲਾਈ

ਵੱਖ ਵੱਖ ਮਾਮਲਿਆਂ ’ਤੇ ਕਈ ਦਲਾਂ ਦੇ ਮੈਂਬਰਾਂ ਵੱਲੋਂ ਜ਼ੋਰਦਾਰ ਆਵਾਜ਼ ਉਠਾਉਣ ਨਾਲ ਅੱਜ ਰਾਜ ਸਭਾ ਦੀ ਬੈਠਕ ਦੋ ਵਾਰ ਮੁਲਤਵੀ ਕਰਨ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਪਹਿਲਾਂ ਸਵੇਰੇ ਤੇ ਫੇਰ ਦੂਜੀ ਵਾਰ ਬਾਅਦ ਦੁਪਹਿਰ ਦੋ ਵਜੇ ਤੱਕ ਸਦਨ ਦੀ ਕਾਰਵਾਈ ਰੋਕੀ ਗਈ। ਰੌਲੇ ਰੱਪੇ ਕਾਰਨ ਸਿਫ਼ਰ ਕਾਲ ਵੀ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਸਦਨ ਜੁੜਨ ਸਾਰ ਚੇਅਰਮੈਨ ਐੱਮ.ਵੈਂਕਈਆ ਨਾਇਡੂ ਜ਼ਰੂਰੀ ਦਸਤਾਵੇਜ਼ ਸਦਨ ਵਿੱਚ ਰੱਖੇ। ਇਸ ਦੌਰਾਨ ਦਿੱਗਵਿਜੈ ਸਿੰਘ ਨੇ ਮੀਡੀਆ ਸਮੂਹ ’ਤੇ ਆਮਦਨਕਰ ਛਾਪਿਆਂ ਦਾ ਮਾਮਲਾ ਚੁੱਕਿਆ। ਇਸ ਦੇ ਨਾਲ ਜਾਸੂਰੀ, ਕਿਸਾਨ ਤੇ ਮਹਿੰਗਾਈ ਸਣੇ ਹੋਰ ਮੁੱਦਿਆਂ ਨਾਲ ਕਈ ਪਾਰਟੀਆਂ ਦੇ ਨੇਤਾ ਖੜੇ ਹੋ ਗਏ। ਚੇਅਰਮੈਨ ਨੇ ਸ਼ਾਂਤ ਹੋਣ ਲਈ ਕਿਹਾ ਪਰ ਰੌਲੇ ਰੱਪੇ ਦੌਰਾਨ ਸਦਨ ਦੁਪਹਿਰ 12 ਵਜੇ ਤੱਕ ਉਠਾ ਦਿੱਤਾ। ਸਦਨ ਜਦੋਂ ਮੁੜ ਜੁੜਿਆ ਤਾਂ ਪਹਿਲਾਂ ਵਰਗਾ ਹਾਲ ਰਿਹਾ ਤੇ ਉਸ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਉਠਾ ਦਿੱਤਾ।

LEAVE A REPLY

Please enter your comment!
Please enter your name here