ਧਰਮਪਾਲ ਸਿੰਘ ਤੂਰ

ਸੰਗਤ ਮੰਡੀ,13 ਮਾਰਚ

ਹਲਕਾ ਬਠਿੰਡਾ ਦਿਹਾਤੀ ਅਧੀਨ ਆਉਂਦੇ ਥਾਣਾ ਨੰਦਗੜ੍ਹ ਦੀ ਪੁਲੀਸ ਨੇ ਰਾਹਗੀਰਾਂ ਨੂੰ ਮਦਦ ਦੇ ਬਹਾਨੇ ਰੋਕ ਕੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਮਿਤੀ 11 ਮਾਰਚ ਨੂੰ ਇੱਕ ਟਰੱਕ ਡਰਾਈਵਰ ਵੱਲੋਂ ਥਾਣਾ ਨੰਦਗੜ ਵਿਖੇ ਇੱਕ ਦਰਖਾਸਤ ਦਿੱਤੀ ਸੀ ਕਿ ਕੁੱਝ ਔਰਤਾਂ ਰਾਹ ਜਾਂਦੇ ਟਰੱਕ ਡਰਾਈਵਰਾਂ ਨੂੰ ਹੱਥ ਦਾ ਇਸ਼ਾਰਾ ਕਰਕੇ ਮਦਦ ਮੰਗ ਕੇ ਲੁੱਟ ਦਾ ਸ਼ਿਕਾਰ ਬਣਾ ਲੈਦੀਆਂ ਹਨ। ਇਨ੍ਹਾਂ ਨਾਲ 2 ਵਿਅਕਤੀ ਵੀ ਸ਼ਾਮਲ ਹਨ ਜੋ ਰਾਤ ਸਮੇਂ ਟਰੱਕਾਂ ਵਾਲਿਆਂ ਨੂੰ ਲੁੱਟਦੇ ਹਨ। ਥਾਣਾ ਨੰਦਗੜ ਦੀ ਪੁਲੀਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਇੱਕ ਔਰਤ ਅਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾ ਪਾਸੋਂ 65 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਥਾਣਾ ਨੰਦਗੜ੍ਹ ਦੀ ਪੁਲੀਸ ਪਾਰਟੀ ਵੱਲੋਂ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ 2 ਵਿਅਕਤੀਆਂ ਅਤੇ 1 ਔਰਤ ਨੂੰ ਗ੍ਰਿਫਤਾਰ ਕਰਕੇ ਇਹਨਾ ਖਿਲਾਫ ਥਾਣਾ ਨੰਦਗੜ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਵਾਸੀ ਬਠਿੰਡਾ, ਕ੍ਰਿਸ਼ਨ ਕੁਮਾਰ ਵਾਸੀ ਬਠਿੰਡਾ ਅਤੇ ਸਰਬਜੀਤ ਕੌਰ ਵਾਸੀ ਬਠਿੰਡਾ ਦੇ ਤੌਰ ਤੇ ਹੋਈ ਹੈ।

LEAVE A REPLY

Please enter your comment!
Please enter your name here