ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 19 ਜੁਲਾਈ

ਇੱਥੇ ਨਿੱਜੀ ਹੋਟਲ ਵਿਚ ਕਰਵਾਏ ਸਮਾਰੋਹ ਵਿਚ ਰੋਟੇਰੀਅਨ ਰਾਜ ਕੁਮਾਰ ਗਰਗ ਨੂੰ ਕਲੱਬ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਗਰਗ ਨੇ ਕਿਹਾ ਕਿ ਕਲੱਬ ਦੇ ਮੈਂਬਰਾਂ ਨੇ ਜੋ ਉਸ ’ਤੇ ਭਰੋਸਾ ਪ੍ਰਗਟ ਕੀਤਾ ਹੈ ਉਹ, ਉਸ ਨੂੰ ਪੂਰਾ ਕਰਨ ਦਾ ਯਤਨ ਕਰੇਗਾ। ਸ੍ਰੀ ਗਰਗ ਨੇ ਕਿਹਾ ਕਿ ਇਸ ਸਾਲ ਕਰੀਬ 60 ਲੱਖ ਰੁਪਏ ਦੇ ਪ੍ਰਾਜੈਕਟ ਸਮਾਜ ਸੇਵੀਆਂ ਤੇ ਦਾਨੀ ਲੋਕਾਂ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਰੁਪ ਵਿਚ ਇਕ ਐਡਵਾਂਸ ਕੇਅਰ ਲਾਈਫ ਐਬੂਲੈਂਸ ਛੇਤੀ ਹੀ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤੀ ਜਾਏਗੀ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ 350 ਡਯੂਲ ਡੈਸਕ ਡਿਸਟਰਿਕ ਗਵਰਨਰ ਰੋਟੈਰੀਅਨ ਅਜੈ ਮਦਾਨ ਦੇ ਸਹਿਯੋਗ ਨਾਲ ਮੁਹੱਈਆ ਕੀਤੇ ਜਾਣਗੇ ਤੇ ਸ਼ਹਿਰ ਵਿਚ ਇਕ ਰੋਟਰੀ ਚੌਕ ਦੀ ਸਥਾਪਨਾ ਕੀਤੀ ਜਾਏਗੀ। ਅੱਜ ਰੋਟਰੀ ਪਰਿਵਾਰ ਵਿਚ ਅੱਠ ਨਵੇਂ ਮੈਂਬਰ ਬਣਾਏ ਗਏ। ਇਸ ਮੌਕੇ ਵਿਧਾਇਕ ਰਾਮ ਕਰਣ ਕਾਲਾ, ਰੁਪਿੰਦਰ ਠਾਕੁਰ, ਸੁਨੀਲ ਗਰਗ ਅਮਨ ਗਰਗ ਆਈ ਆਰ ਐਸ, ਬਲਦੇਵ ਰਾਜ ਸੇਠੀ, ਡਾ ਗੁਰਦੀਪ ਸਿੰਘ ਹੇਅਰ, ਪ੍ਰਵੀਨ ਠੁਕਰਾਲ ਮੌਜੂਦ ਸਨ ।

LEAVE A REPLY

Please enter your comment!
Please enter your name here