ਵਾਸ਼ਿੰਗਟਨ, 25 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ’ਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਕਨੀਕੀ ਤੌਰ ‘ਤੇ ਉੱਨਤ ਪਾਣੀ ਦੀ ਸੁਰੰਗ ਦਾ ਦੌਰਾ ਕੀਤਾ। ਰਾਜਨਾਥ ਸਿੰਘ ਅਮਰੀਕਾ ਅਤੇ ਭਾਰਤ ਦਰਮਿਆਨ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੁਲਾਰਾ ਦੇਣ ਲਈ ਚਾਰ ਦਿਨਾਂ ਦੇ ਅਧਿਕਾਰਤ ਦੌਰੇ ‘ਤੇ ਅਮਰੀਕਾ ਵਿੱਚ ਹਨ। ਉਨ੍ਹਾਂ ਅਮਰੀਕਾ ਦੇ ਆਪਣੇ ਚੱਲ ਰਹੇ ਦੌਰੇ ਦੇ ਹਿੱਸੇ ਵਜੋਂ ਮੈਮਫ਼ਿਸ, ਟੇਨੇਸੀ ਵਿੱਚ ਨੇਵਲ ਸਰਫੇਸ ਵਾਰਫੇਅਰ ਸੈਂਟਰ (ਐਨਐਸਡਬਬਿਊਸੀ) ਵਿੱਚ ਵਿਲੀਅਮ ਬੀ ਮੋਰਗਨ ਲਾਰਜ ਕੈਵੀਟੇਸ਼ਨ ਚੈਨਲ (ਐਲਸੀਸੀ) ਦਾ ਦੌਰਾ ਕੀਤਾ। ਐਲਸੀਸੀ ਪਣਡੁੱਬੀਆਂ, ਟਾਰਪੀਡੋਜ਼, ਸਮੁੰਦਰੀ ਸਤ੍ਵਾ ਦੇ ਸਮੁੰਦਰੀ ਜਹਾਜ਼ਾਂ ਅਤੇ ਪ੍ਰੋਪੈਲਰਾਂ ਦੀ ਜਾਂਚ ਲਈ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਕਨੀਕੀ ਤੌਰ ‘ਤੇ ਉੱਨਤ ਵਾਟਰ ਟਨਲ ਸੁਵਿਧਾਵਾਂ ਵਿੱਚੋਂ ਇੱਕ ਹੈ। -ਪੀਟੀਆਈ