ਕੋਚੀ, 6 ਜੂਨ

ਲਕਸ਼ਦੀਪ ’ਚ ਸੁਧਾਰਾਂ ਨਾਲ ਜੁੜੇ ਕਦਮਾਂ ਦੇ ਹੋ ਰਹੇ ਵਿਰੋਧ ਵਿਚਾਲੇ ਪ੍ਰਸ਼ਾਸਨ ਨੇ ਕੁਝ ਫ਼ੈਸਲੇ ਲਏ ਹਨ ਜਿਨ੍ਹਾਂ ’ਚ ਖੁਫ਼ੀਆ ਨਿਗਰਾਨੀ ਲਈ ਸਥਾਨਕ ਮਛੇਰਿਆਂ ਦੀਆਂ ਬੇੜੀਆਂ ’ਤੇ ਸਰਕਾਰੀ ਅਫਸਰਾਂ ਨੂੰ ਤਾਇਨਾਤ ਕੀਤਾ ਜਾਣਾ ਸ਼ਾਮਲ ਹੈ। ਪ੍ਰਸ਼ਾਸਨ ਨੇ 4 ਜੂਨ ਨੂੰ ਸਾਫ਼-ਸਫ਼ਾਈ ਸਬੰਧੀ ਵੀ ਨਵਾਂ ਹੁਕਮ ਜਾਰੀ ਕਰਦਿਆਂ ਲਕਸ਼ਦੀਪ ਦੇ ਲੋਕਾਂ ਨੂੰ ਜਨਤਕ ਥਾਵਾਂ ਅਤੇ ਉਨ੍ਹਾਂ ਆਲੇ-ਦੁਆਲੇ ਖਿੱਲ੍ਹਰੇ ਨਾਰੀਅਲ ਦੇ ਛਿੱਲੜਾਂ, ਦਰੱਖਤਾਂ ਦੇ ਪੱਤਿਆਂ ਤੇ ਨਾਰੀਅਲ ਦੇ ਛਿੱਲੜਾਂ ਦੇ ਬੂਰੇ ਆਦਿ ਦਾ ਵਿਗਿਆਨਿਕ ਢੰਗ ਨਾਲ ਨਿਬੇੜਾ ਕਰਨ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ

LEAVE A REPLY

Please enter your comment!
Please enter your name here