24.7 C
Miami
Monday, October 18, 2021
HomeLanguageਪੰਜਾਬੀਲਖੀਮਪੁਰ ਖੀਰੀ ਹਿੰਸਾ: ਕੇਂਦਰੀ ਮੰਤਰੀ ਦਾ ਪੁੱਤ ਆਸ਼ੀਸ਼ ਮਿਸ਼ਰਾ ਯੂਪੀ ਪੁਲੀਸ ਅੱਗੇ...

ਲਖੀਮਪੁਰ ਖੀਰੀ ਹਿੰਸਾ: ਕੇਂਦਰੀ ਮੰਤਰੀ ਦਾ ਪੁੱਤ ਆਸ਼ੀਸ਼ ਮਿਸ਼ਰਾ ਯੂਪੀ ਪੁਲੀਸ ਅੱਗੇ ਪੇਸ਼ ਹੋਇਆ


ਲਖੀਮਪੁਰ ਖੀਰੀ (ਯੂਪੀ), 9 ਅਕਤੂਬਰ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਪੁੱਛ ਪੜਤਾਲ ਸਬੰਧੀ ਅੱਜ ਸਵੇਰੇ 10.30 ਵਜੇ ਅਪਰਾਧ ਸ਼ਾਖਾ ਦੇ ਦਫਤਰ ਪਹੁੰਚ ਗਿਆ। ਲਖੀਮਪੁਰ ਖੀਰੀ ਦੇ ਐਸਪੀ ਵਿਜੈ ਢੁਲ ਨੇ ਪੁੱਛ ਪੜਤਾਲ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਆਪਣੇ ਸਥਾਨਕ ਦਫਤਰ ਵਿੱਚ ਸਨ ਅਤੇ ਵਕੀਲਾਂ ਤੋਂ ਕਾਨੂੰਨੀ ਰਾਏ ਲੈ ਰਹੇ ਸਨ। ਆਸ਼ੀਸ਼ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਆਇਆ ਤੇ ਉਸ ਨੂੰ ਮੁੜ ਅੱਜ ਸਵੇਰੇ 11 ਵਜੇ ਤਲਬ ਕੀਤਾ ਗਿਆ ਸੀ।

 

 


RELATED ARTICLES

Leave a Reply

- Advertisment -

You May Like

%d bloggers like this: