ਲੁੱਟ-ਖੋਹ ਦੇ ਦੋਸ਼ ਹੇਠ ਗ੍ਰਿਫ਼ਤਾਰ

0


ਪੱਤਰ ਪ੍ਰੇਰਕ

ਫਰੀਦਾਬਾਦ, 8 ਅਕਤੂਬਰ

ਕ੍ਰਾਈਮ ਬ੍ਰਾਂਚ ਸੈਕਟਰ 30 ਨੇ ਸੰਜੇ ਕਾਲੋਨੀ ਇਲਾਕੇ ਵਿੱਚ ਇੱਕ ਦੁਕਾਨਦਾਰ ਨੂੰ ਲੁੱਟਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਟੀਮ ਨੇ ਮੁਲਜ਼ਮ ਨੂੰ 4 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਲਿਆ ਹੈ। ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਸੰਜੇ ਕਾਲੋਨੀ ਖੇਤਰ ਵਿੱਚ ਲੁੱਟ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਵਿਪੁਲ ਪੁੱਤਰ ਸਤਬੀਰ, ਨਿਵਾਸੀ ਬਿਲਾਸਪੁਰ, ਗੁਰੂਗ੍ਰਾਮ ਵਜੋਂ ਹੋਈ ਹੈ। 29 ਸਤੰਬਰ 2021 ਨੂੰ ਦੋਸ਼ੀ ਆਪਣੇ ਹੋਰ ਸਾਥੀਆਂ ਅੰਸ਼ੂ, ਸੁਮਿਤ, ਅਭਿਸ਼ੇਕ ਆਦਿ ਦੇ ਨਾਲ ਸ਼ਿਕਾਇਤਕਰਤਾ ਤੇ ਉਸਦੇ ਪਿਤਾ ਜੋ ਸੰਜੇ ਕਾਲੋਨੀ ਖੇਤਰ ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ ਨੂੰ ਲੁੱਟਣ ਤੋਂ ਬਾਅਦ ਭੱਜ ਗਏ ਸਨ। ਅਪਰਾਧ ਸ਼ਾਖਾ ਦੇ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ 4 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਲਿਆ ਗਿਆ ਹੈ।


Leave a Reply